ਪੈਟਰੋਲ-ਡੀਜ਼ਲ ਮਹਿੰਗਾ ਨਹੀਂ ਇਹ ਕਾਂਗਰਸ ਦਾ ਪ੍ਰੌਪੇਗੰਡਾ

99

ਭਾਜਪਾਈ ਸੰਸਦ ਮੈਂਬਰ ਪ੍ਰਗਿਆ ਸਿੰਘ ਠਾਕੁਰ ਆਪਣੇ ਬਿਆਨ ਨਾਲ ਇਕ ਵਾਰ ਫਿਰ ਚਰਚਾ ‘ਚ ਹੈ। ਪ੍ਰੱਗਿਆ ਠਾਕੁਰ ਨੇ ਮਹਿੰਗਾਈ ਨੂੰ ਕਾਂਗਰਸ ਦੀ ਮਾਨਸਿਕਤਾ ਤੇ ਪ੍ਰੌਪੇਗੰਡਾ ਦੱਸਿਆ ਹੈ। ਪ੍ਰੱਗਿਆ ਨੇ ਮੰਗਲਵਾਰ ਕਿਹਾ ਮਹਿੰਗਾਈ ਹੋਰ ਕੁਝ ਨਹੀਂ ਬਲਕਿ ਕਾਂਗਰਸ ਦਾ ਦੁਸ਼ਟਪ੍ਰਚਾਰ ਹੈ। ਇਹ ਲੋਕ ਸਿਰਫ਼ ਪ੍ਰੌਪੇਗੰਡਾ ਕਰਦੇ ਹਨ ਕਿ ਡੀਜ਼ਲ ਮਹਿੰਗਾ, ਪੈਟਰੋਲ ਮਹਿੰਗਾ, ਇਹ ਮਹਿੰਗਾਈ ਹੋਰ ਕੁਝ ਨਹੀਂ ਹੈ, ਇਹ ਕਾਂਗਰਸੀਆ ਦੀ ਮਾਨਸਿਕਤਾ ਹੈ, ਪ੍ਰੌਪੇਗੰਡਾ ਹੈ। ਠਾਕੁਰ ਭੋਪਾਲ ਨਗਰ ਨਿਗਮ ਵੱਲੋਂ ਕਰਵਾਏ ਇਕ ਸਮਾਗਮ ਨੂੰ ਸੰਬੋਧਨ ਕਰ ਰਹੀ ਸੀ।
ਇਸ ਤੇ ਸੂਬਾ ਕਾਂਗਰਸ ਦੇ ਬੁਲਾਰੇ ਨਰੇਂਦਰ ਸਲੂਜਾ ਨੇ ਇਕ ਟਵੀਟ ‘ਚ ਕਿਹਾ, ‘ਹੜ੍ਹਾਂ ਲਈ ਕਾਂਗਰਸ ਜ਼ਿੰਮੇਵਾਰ, ਮਹਿੰਗਾਈ ਲਈ ਨਹਿਰੂ ਜੀ ਦਾ ਭਾਸ਼ਣ ਜ਼ਿੰਮੇਵਾਰ? ਮਹਿੰਗਾਈ ਤੋਂ ਦਿੱਕਤ ਦਾ ਅਫ਼ਗਾਨਿਸਤਾਨ ਚਲੇ ਜਾਓ? ਹੁਣ ਸਾਂਸਦ ਪ੍ਰੱਗਿਆ ਠਾਕੁਰ ਕਹਿ ਰਹੀ ਹੈ ਕਿ ਮਹਿੰਗਾਈ ਕੁਝ ਨਹੀਂ, ਇਹ ਕਾਂਗਰਸ ਦੀ ਮਾਨਸਿਕਤਾ ਦਾ ਪ੍ਰੌਪੇਗੰਡਾ ? ਛੇਤੀ ਇਨਾਂ ਸਾਰਿਆਂ ਨੂੰ ਮਾਨਸਿਕ ਇਲਾਜ ਲਈ ਭੇਜੋ।’

Real Estate