31 ਅਗਸਤ ਤੋ ਬਾਅਦ ਵੀ ਅਮਰੀਕੀ ਜਾਂ ਯੂਕੇ ਫੌਜਾਂ ਅਫਗਾਨਿਸਤਾਨ ਚ ਰਹਿੰਦੀਆ ਤਾਂ ਇਸਦੇ ਨਤੀਜੇ ਅਲੱਗ ਹੋਣਗੇ…

106

ਦਵਿੰਦਰ ਸੋਮਲ
ਜੇਕਰ ਅਮਰੀਕਾ ਜਾਂ ਯੂਕੇ ਅਫਗਾਨੀਸਤਾਨ ਵਿੱਚੋ ਆਪਣੀਆ ਫੌਜਾਂ 31 ਅਗਸਤ ਭਾਵ ਜੋ ਡੈਡਲਾਇਨ ਹੈ ਉਸ ਦਿਨ ਤੋ ਬਾਅਦ ਵੀ ਉੱਥੇ ਰੱਖਦਾ ਹੈ ਤਾਂ ਇਸਦੇ ਨਤੀਜੇ ਅਲੱਗ ਹੋਣਗੇ। ਇਹ ਕਹਿਣਾ ਹੈ ਤਾਲੀਬਾਨ ਦੇ ਬੁਲਾਰੇ ਡਾ. ਸੋਹਿਲ ਸ਼ਾਹੀਨ ਦਾ । ਦੋਹਾ ਅੰਦਰ ਸਕਾਈ ਨਿਊਜ ਨਾਲ ਉਹਨਾਂ ਦੀ ਗੱਲਬਾਤ ਹੋਈ ਜਿਸ ਵਿੱਚ ਉਹਨਾਂ ਨੂੰ ਸਕਾਈ ਕੋਰਸਪੋਨਡੇਟ ਸੈਲੀ ਲੋਕਵੁੱਡ ਵਲੋ ਪੁੱਛਿਆ ਗਿਆ ਕੇ ਜੇਕਰ ਯੂਐਸ ਜਾਂ ਯੂਕੇ ਲੋਕਾ ਨੂੰ ਅਫਗਾਨੀਸਤਾਨ ਵਿੱਚੋ ਕੱਢਣ ਲਈ 31 ਅਗੱਸਤ ਦੀ ਡੈਡਲਾਇਨ ਵਧਾਉਣਾ ਚਾਹੇ ਤਾਂ ਕੀ ਤੁਸੀ ਸਹਿਮਤ ਹੋਵੋਗੇ ਤਾਂ ਉਹਨਾਂ ਇਸਦਾ ਜਵਾਬ ਨਾਂਹ ਵਿੱਚ ਦਿੱਤਾ।
ਉਹਨਾਂ ਆਖਿਆ ਇਸ ਸਮਝੋਤੇ ਦਾ ਐਲਾਨ ਖੁਦ ਅਮਰੀਕਨ ਰਾਸ਼ਟਰਪਤੀ ਜੋ ਬਾਈਡਨ ਨੇ ਕੀਤਾ ਸੀ ਤੇ ਇਸਨੂੰ ਬਧਾਉਣ ਦਾ ਮਤਲਵ ਹੋਵੇਗਾ ਕੇ ਵਿਦੇਸ਼ੀ ਫੋਰਸਸ ਆਪਣੇ ਕਬਜੇ ਨੂੰ ਸਾਡੇ ਉੱਤੇ ਵਧਾ ਰਹੀਆ ਨੇ ਤੇ ਇਸ ਨਾਲ ਪ੍ਰਤੀਕਿਰਆ ਜਨਮ ਲਵੇਗੀ,ਤੇ ਇਸਦੀ ਕੋਈ ਜਰੂਰਤ ਨਹੀ ਇਸ ਨਾਲ ਸਾਡੇ ਵਿਚਾਲੇ ਅਵਿਸ਼ਵਾਸ਼ ਪੈਦਾ ਹੋਵੇਗਾ।
ਇਹ ਪੁੱਛੇ ਜਾਣ ਤੇ ਕੇ ਲੋਕ ਉਹਨਾ ਦੇ ਰਾਜ ਤੋ ਡਰ ਰਹੇ ਨੇ ਤੇ ਤਾਂਹੀ ਉੱਥੋ ਹਰ ਹਾਲ ਚ ਨਿਕਲਣਾ ਚਾਹੁੰਦੇ ਨੇ ਡਾ। ਸੋਹਿਲ ਸ਼ਾਹੀਨ ਨੇ ਕਿਹਾ ਕੇ ਅਫਗਾਨੀਸਤਾਨ ਇੱਕ ਗਰੀਬ ਮੁੱਲਖ ਹੈ 70% ਲੋਕ ਗਰੀਬੀ ਰੇਖਾ ਤੋ ਹੇਠਾ ਜਿਉਦੇ ਨੇ ਇਸੇ ਲਈ ਲੋਕ ਇੱਥੋ ਜਾਣਾ ਚਾਹੁੰਦੇ ਨੇ ਤਾਂ ਕੀ ਵਿਦੇਸ਼ਾ ਚ ਚੰਗੀ ਜਿੰਦਗੀ ਜਿਉ ਸਕਣ।ਅਸੀ ਆਪਣੇ ਲੋਕਾ ਨੂੰ ਜਾਣਦੇ ਹਾਂ ਉਹ ਡਰਦੇ ਨਹੀ।ਉਹਨਾਂ ਇਹਨਾਂ ਰਿਪੋਟਾ ਕੇ ਤਾਲੀਬਾਨ ਦੇ ਲੋਕ ਪੱਤਰਕਾਰਾ ਜਾਂ ਪਿਛਲੀ ਸਰਕਾਰ ਦੇ ਲੋਕਾ ਨੂੰ ਤੰਗ ਕਰ ਰਹੇ ਨੇ ਜਾਂ ਕਈ ਰਾਜਾ ਅੰਦਰ ਕੁੜੀਆ ਦੇ ਸਕੂਲ ਬੰਦ ਨੇ ਇਹਨਾਂ ਨੂੰ ਖਾਰਿਜ ਕਰਦਿਆ ਕਿਹਾ ਕੇ ਇਹ ਸਾਡੀ ਨੀਤੀ ਦੇ ਖਿਲਾਫ ਹੈ ਤੇ ਅਜਿਹਾ ਕਰਨ ਵਾਲੇ ਨੂੰ ਸਜਾ ਮਿਲੇਗੀ।ਸੈਲੀ ਲੋਕਵੁੱਡ ਨੇ ਆਖੀਰ ਤੇ ਸੋਹਿਲ ਸ਼ਾਹੀਨ ਨੂੰ ਪੁੱਛਿਆ ਕੇ ਉਹ ਵਿਦੇਸ਼ੀ ਫੋਜੀ ਤੇ ਲੋਕ ਜੋ ਅਫਗਾਨੀਸਤਾਨ ਦੀ ਮੱਦਦ ਕਰਦੇ ਮਾਰੇ ਗਏ ਤੁਸੀ ਉਹਨਾਂ ਦੇ ਪਰਿਵਾਰਾ ਨੂੰ ਕੀ ਕਹੋਗੇ ਤਾਂ ਤਾਲੀਬਾਨ ਬੁਲਾਰੇ ਨੇ ਕਿਹਾ ਕੇ ਉਹਨਾਂ ਸਾਡੇ ਮੁੱਲਖ ਤੇ ਕਬਜਾ ਕੀਤਾ ਸੀ ਜੇਕਰ ਅਸੀ ਤੁਹਾਡੇ ਤੇ ਕਬਜਾ ਕਰੀਏ ਤਾਂ ਤੁਸੀ ਮੈਨੂੰ ਕੀ ਕਹੋਗੇ ? ਸਾਡੇ ਲੋਕਾ ਨੇ ਬਹੁਤ ਖੂਨਖਰਾਬਾ ਤੇ ਤਬਾਹੀ ਵੇਖੀ ਏ ਪਰ ਹੁਣ ਅਸੀ ਅਤੀਤ ਨੂੰ ਭੁਲਾ ਕੇ ਭਵਿੱਖ ਵੱਲ ਵੱਧਣਾ ਚਾਹੁੰਦੇ ਹਾਂ।

Real Estate