ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਲਈ 37.27 ਫੀਸਦੀ ਪੋਲਿੰਗ, ਨਤੀਜਿਆਂ ਦਾ ਐਲਾਨ 25 ਨੂੰ

102

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 46 ਵਾਰਡਾਂ ਲਈ ਵੋਟਿੰਗ ਐਤਵਾਰ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਵੋਟਿੰਗ ਹੋਈ ਹੈ । ਇਸੇ ਦੌਰਾਨ ਸਿੱਖ ਵੋਟਰਾਂ ਨੇ 312 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਬੈਲੇਟ ਬਕਸਿਆਂ ਵਿੱਚ ਬੰਦ ਕਰ ਦਿੱਤਾ ਹੈ। ਇਨ੍ਹਾਂ ਵਿੱਚੋਂ 180 ਉਮੀਦਵਾਰ ਰਜਿਸਟਰਡ ਪਾਰਟੀਆਂ ਵਲੋਂ ਜਦੋਂਕਿ 132 ਆਜ਼ਾਦ ਉਮੀਦਵਾਰ ਵਜੋਂ ਕਿਸਮਤ ਅਜ਼ਮਾ ਰਹੇ ਹਨ। ਸਾਰੇ ਵਾਰਡਾਂ ਵਿੱਚ ਕੁੱਲ 37.27 ਫੀਸਦ ਵੋਟਾਂ ਪਈਆਂ ਹਨ। ਪੰਜਾਬੀ ਬਾਗ਼ ਹਲਕੇ ਵਿੱਚ ਸਭ ਤੋਂ ਵੱਧ 54.10 ਫੀਸਦ ਪੋਲਿੰਗ ਹੋਈ ਜਦੋਂਕਿ ਸਭ ਤੋਂ ਘੱਟ ਵੋਟ ਫ਼ੀਸਦ 25.18% ਸ਼ਾਮ ਨਗਰ ਵਿੱਚ ਰਿਹਾ। ਦਿੱਲੀ ਸਰਕਾਰ ਦੇ ਗੁਰਦੁਆਰਾ ਚੋਣ ਬੋਰਡ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਸਿੱਖ ਵੋਟਰਾਂ ਨੇ 546 ਪੋਲਿੰਗ ਬੂਥਾਂ ਉਪਰ ਜਾ ਕੇ ਆਪਣੇ ਜਮਹੂਰੀ ਅਧਿਕਾਰ ਦੀ ਵਰਤੋਂ ਕੀਤੀ। ਇਸ ਵਾਰ ਸੂਚੀਆਂ ’ਚ 80 ਫੀਸਦ ਸਿੱਖ ਵੋਟਾਂ ਤਸਵੀਰ ਨਾਲ ਛਾਪੀਆਂ ਗਈਆਂ ਜਿਸ ਕਰਕੇ ਜਾਅਲੀ ਵੋਟਾਂ ਭੁਗਤਾਉਣਾ ਔਖਾ ਹੋਇਆ। ਚੋਣ ਨਤੀਜੇ 25 ਅਗਸਤ ਨੂੰ ਆਉਣਗੇ। ਚੋਣ ਬੋਰਡ ਵੱਲੋਂ 46 ਵਾਰਡਾਂ ਲਈ 23 ਨਿਗਰਾਨ ਨਿਯੁਕਤ ਕੀਤੇ ਗਏ ਸਨ। ਹਰੇਕ ਨਿਗਰਾਨ ਨੂੰ ਦੋ ਵਾਰਡਾਂ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਰੱਖੜੀ ਦਾ ਤਿਓਹਾਰ ਹੋਣ ਕਰਕੇ ਸਵੇਰੇ ਵੋਟਾਂ ਪਾਉਣ ਦਾ ਅਮਲ ਸੁਸਤ ਰਫ਼ਤਾਰ ਨਾਲ ਸ਼ੁਰੂ ਹੋਇਆ। ਸਵੇਰੇ 11 ਵਜੇ ਤੱਕ 8.73 ਫ਼ੀਸਦੀ ਵੋਟਾਂ ਹੀ ਪਈਆਂ ਸਨ। ਸ਼ਾਮ ਤਿੰਨ ਵਜੇ ਤੱਕ 33 ਫੀਸਦ ਵੋਟਾਂ ਭੁਗਤੀਆਂ।
ਚੋਣਾਂ ਦੌਰਾਨ ਇਸ ਵਾਰ ਮੁੱਖ ਮੁਕਾਬਲਾ ਸੱਤਾਧਾਰੀ ਧਿਰ ਸ਼੍ਰੋਮਣੀ ਅਕਾਲੀ ਦਲ(B), ਸ਼੍ਰੋਮਣੀ ਅਕਾਲੀ ਦਲ (ਦਿੱਲੀ) ਤੇ ਸਾਥੀਆਂ, ਪੰਥਕ ਸੇਵਾ ਦਲ, ਜਾਗੋ ਦਰਮਿਆਨ ਹੈ।

Real Estate