ਕਸ਼ਮੀਰੀ ਜਥੇਬੰਦੀ ਹੁਰੀਅਤ ਉੱਪਰ ਲੱਗ ਸਕਦੀ ਹੈ ਯੂਏਪੀਏ ਤਹਿਤ ਪਾਬੰਦੀ

124

ਜੰਮੂ ਅਤੇ ਕਸ਼ਮੀਰ ਵਿੱਚ ਪਿਛਲੇ ਦੋ ਦਹਾਕਿਆਂ ਤੋਂ ਵੱਖਵਾਦੀ ਮੁਹਿੰਮ ਵਿੱਚ ਸ਼ਾਮਲ ਹੁਰੀਅਤ ਉੱਪਰ ਯੂਏਪੀਏ ਤਹਿਤ ਪਾਬੰਦੀ ਲੱਗ ਸਕਦੀ ਹੈ।  ਅਖ਼ਬਾਰ ‘ਦਿ ਹਿੰਦੂ’ ਦੀ ਖਬਰ ਮੁਤਾਬਕ ਅਧਿਕਾਰੀਆਂ ਨੇ ਆਖਿਆ ਹੈ ਕਿ ਹੁਰੀਅਤ ਕਾਨਫਰੰਸ ਨਾਲ ਜੁੜੀਆਂ ਕੁਝ ਸੰਸਥਾਵਾਂ ਕਸ਼ਮੀਰੀ ਵਿਦਿਆਰਥੀਆਂ ਤੋਂ ਪਾਕਿਸਤਾਨ ਵਿੱਚ ਐਮਬੀਬੀਐਸ ਲਈ ਦਾਖ਼ਲੇ ਵਾਸਤੇ ਪੈਸੇ ਇਕੱਠੇ ਕਰਦੀਆਂ ਸਨ ਜਿਸ ਨੂੰ ਅੱਗੇ ਅੱਤਵਾਦ ਨਾਲ ਜੁੜੇ ਸੰਗਠਨਾਂ ਨੂੰ ਦਿੱਤਾ ਜਾਂਦਾ ਰਿਹਾ ਹੈ। ਜੰਮੂ ਅਤੇ ਕਸ਼ਮੀਰ ਵਿੱਚ ਪਿਛਲੇ ਦੋ ਦਹਾਕਿਆਂ ਤੋਂ ਵੱਖਵਾਦੀ ਮੁਹਿੰਮ ਵਿੱਚ ਸ਼ਾਮਲ ਹੁਰੀਅਤ ਕਾਨਫ਼ਰੰਸ ਉੱਪਰ ਯੂਏਪੀਏ ਤਹਿਤ ਪਾਬੰਦੀ ਲੱਗ ਸਕਦੀ ਹੈ । ਖ਼ਬਰਾਂ ਅਨੁਸਾਰ ਜੇਕਰ ਕੇਂਦਰ ਸਰਕਾਰ ਨੂੰ ਲੱਗਦਾ ਹੈ ਕਿ ਕੋਈ ਵੀ ਸੰਸਥਾ ਜਾਂ ਉਸ ਨਾਲ ਜਿਹੜੀਆਂ ਸੰਸਥਾਵਾਂ ਗ਼ੈਰਕਾਨੂੰਨੀ ਕੰਮਾਂ ਵਿੱਚ ਸ਼ਾਮਿਲ ਹਨ ਤਾਂ ਇਸ ਬਾਰੇ ਨੋਟੀਫਿਕੇਸ਼ਨ ਜਾਰੀ ਹੋ ਸਕਦਾ ਹੈ। ਅਜਿਹਾ ਯੂ ਏਪੀਏ ਦੀ ਧਾਰਾ 3(1) ਤਹਿਤ ਸੰਭਵ ਹੈ। ਹੁਰੀਅਤ ਕਾਨਫਰੰਸ ਦੀ ਸਥਾਪਨਾ 1993 ਵਿੱਚ ਹੋਈ ਸੀ ਅਤੇ ਸ਼ੁਰੂਆਤ ਜਿਸ ਨਾਲ 26 ਸਮੂਹ ਜੁੜੇ ਹੋਏ ਸਨ। 2005 ਵਿੱਚ ਕੁਝ ਸਮੂਹ ਵੱਖ ਹੋ ਗਏ ਜਿਨ੍ਹਾਂ ਦੀ ਅਗਵਾਈ ਸਈਅਦ ਅਲੀ ਸ਼ਾਹ ਗਿਲਾਨੀ ਅਤੇ ਮੀਰਵਾਇਜ਼ ਨੇ ਕੀਤੀ।

Real Estate