ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਅੱਜ

71

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ 46 ਵਾਰਡਾਂ ਲਈ ਆਮ ਚੋਣਾਂ ਲਈ ਅੱਜ 22 ਅਗਸਤ ਨੂੰ ਵੋਟਾਂ ਪੈਣੀਆ ਸ਼ੁਰੂ ਹੋ ਗਈਆਂ ਹਨ । ਦਿੱਲੀ ਦੇ 3.42 ਲੱਖ ਵੋਟਰ ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ। ਦਿੱਲੀ ਸਰਕਾਰ ਦੇ ਦਿੱਲੀ ਗੁਰਦੁਆਰਾ ਚੋਣ ਬੋਰਡ ਦੀ ਨਿਗਰਾਨੀ ਹੇਠ ਚੋਣ ਅਮਲ ਸਵੇਰੇ 8 ਤੋਂ ਸ਼ਾਮ 5 ਵਜੇ ਤੱਕ ਚੱਲੇਗਾ। ਸਰਕਾਰੀ ਸਕੂਲਾਂ ਤੇ ਹੋਰ ਸਰਕਾਰੀ ਅਦਾਰਿਆਂ ਵਿੱਚ ਚੋਣ ਬੂਥਾਂ ਉੱਪਰ ਸਖ਼ਤ ਸੁਰੱਖਿਆ ਬੰਦੋਬਸਤ ਕੀਤੇ ਹੋਏ ਹਨ। ਇਸ ਵਾਰ ਸਾਰੇ ਵਾਰਡਾਂ ਉਪਰ ਬਹੁਕੋਣੇ ਮੁਕਾਬਲੇ ਹੋ ਰਹੇ ਹਨ। ਵੋਟਾਂ ਰੱਖੜੀ ਦੇ ਤਿਓਹਾਰ ਵਾਲੇ ਦਿਨ ਪੈ ਰਹੀਆਂ ਹਨ ਜਿਸ ਕਾਰਨ ਵੋਟ ਪ੍ਰਤੀਸ਼ਤਤਾ ਬੀਤੇ ਸਾਲਾਂ ਦੇ ਮੁਕਾਬਲੇ ਘੱਟ ਹੋਣ ਦੇ ਆਸਾਰ ਹਨ ਤੇ ਸਥਾਪਤੀ ਵਿਰੋਧੀ ਲਹਿਰ ਵੀ ਸਪੱਸ਼ਟ ਨਹੀਂ ਹੈ। ਸ਼੍ਰੋਮਣੀ ਅਕਾਲੀ ਦਲ 2013 ਤੇ 2017 ਦੀਆਂ ਚੋਣਾਂ ਵੱਡੇ ਫ਼ਰਕ ਨਾਲ ਜਿੱਤਦੇ ਆਏ ਸਨ, ਪਰ ਮਨਜੀਤ ਸਿੰਘ ਜੀਕੇ ਵੱਲੋਂ ਦਿੱਲੀ ਕਮੇਟੀ ਤੇ ਦਲ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇਣ ਮਗਰੋਂ ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਕਮੇਟੀ ਦੀ ਕਮਾਨ ਸਾਂਭੀ ਸੀ।

Real Estate