ਪੰਜਸ਼ੀਰ ਦੇ ਲੜਾਕਿਆਂ ਨੇ 3 ਜ਼ਿਲ੍ਹਿਆਂ ਨੂੰ ਤਾਲਿਬਾਨ ਮੁਕਤ ਕਰਵਾਇਆ

139

ਤਾਲਿਬਾਨ ਨੇ ਲਗਭਗ ਪੂਰੇ ਅਫਗਾਨਿਸਤਾਨ ‘ਤੇ ਕਬਜ਼ਾ ਕਰ ਲਿਆ ਹੈ। ਪਰ ਪੰਜਸ਼ੀਰ ਘਾਟੀ ਦੇ ਲੜਾਕਿਆਂ ਨੇ ਤਾਲਿਬਾਨ ਵਿਰੁੱਧ ਬਗਾਵਤ ਕਰ ਦਿੱਤੀ ਹੈ। ਤਾਲਿਬਾਨ ਦੇ ਇਕ ਵਫਦ ਨੂੰ ਪੰਜਸ਼ੀਰ ‘ਚ ਅਹਿਮਦ ਸ਼ਾਹ ਮਸੂਦ ਦੇ ਬੇਟੇ ਅਹਿਮਦ ਮਸੂਦ ਨਾਲ ਗੱਲਬਾਤ ਕਰਨ ਲਈ ਭੇਜਿਆ ਗਿਆ ਹੈ। ਮਸੂਦ ਨੇ ਕਿਹਾ ਹੈ ਕਿ ਉਹ ਗੱਲਬਾਤ ਅਤੇ ਹਮਲਾ ਦੋਹਾਂ ਲਈ ਤਿਆਰ ਹੈ। ਪੰਜਸ਼ੀਰ ਦੇ ਆਸ-ਪਾਸ ਤਾਲਿਬਾਨ ਅਤੇ ਸਥਾਨਕ ਲੜਾਕਿਆਂ ਦਰਮਿਆਨ ਸੰਘਰਸ਼ ਦੀਆਂ ਖਬਰਾਂ ਹਨ। ਪੰਜਸ਼ੀਰ ਤੋਂ ਲਗਭਗ 50 ਕਿਲੋਮੀਟਰ ਦੂਰ ਬਗਲਾਨ ਸੂਬੇ ਦੇ ਪੁਲ-ਏ-ਹਿਸਾਰ ਜ਼ਿਲੇ ਅਤੇ ਪਰਵਾਨ ਸੂਬੇ ਦੇ ਚਾਰਿਕਾਰ ਇਲਾਕੇ ਸਮੇਤ 3 ਜ਼ਿਲ੍ਹਿਆਂ ਨੂੰ ਨਾਰਦਨ ਅਲਾਇੰਸ ਅਤੇ ਲੜਾਕਿਆਂ ਨੇ ਤਾਲਿਬਾਨ ਦੇ ਕਬਜ਼ੇ ‘ਚੋਂ ਛੁਡਵਾ ਲਿਆ ਹੈ। ਬਾਨੂ ਅਤੇ ਦੇਹ-ਏ-ਸਲਾਹ ਜ਼ਿਲ੍ਹਿਆਂ ‘ਚ ਵੀ ਭਿਆਨਕ ਲੜਾਈ ਜਾਰੀ ਹੈ। ਤਾਲਿਬਾਨ ‘ਤੇ ਕਈ ਪਾਸਿਓਂ ਹਮਲਾ ਕੀਤਾ ਗਿਆ ਅਤੇ ਉਸ ਨੂੰ ਭਾਰੀ ਨੁਕਸਾਨ ਪੁੱਜਾ ਹੈ। ਪੰਜਸ਼ੀਰ ‘ਚ ਤਾਲਿਬਾਨ ਵਿਰੁੱਧ ਵੱਡੀ ਪੱਧਰ ‘ਤੇ ਵਿਰੋਧਤਾ ਹੋ ਰਹੀ ਹੈ।

Real Estate