ਦੇਸ਼ ਛੱਡਣ ਲਈ ਜੱਦੋ-ਜਹਿਦ ਕਰਦੇ ਅਫ਼ਗਾਨ ਲੋਕ

86

ਕਾਬੁਲ ਵਿੱਚ ਤਾਲਿਬਾਨ ਦੀ ਵਾਪਸੀ ਤੋਂ ਬਾਅਦ ਹਜ਼ਾਰਾਂ ਲੋਕ ਆਪਣਾ ਘਰ ਅਤੇ ਦੇਸ਼ ਛੱਡ ਕੇ ਜਾਣ ਦੀ ਕੋਸ਼ਿਸ਼ ਕਰ ਰਹੇ ਹਨ। ਜਿਨ੍ਹਾਂ ਇਮਾਰਤਾਂ ਵਿੱਚ ਵਿਦੇਸ਼ ਜਾਣ ਲਈ ਲੋਕ ਮੌਜੂਦ ਹਨ ਉਨ੍ਹਾਂ ਬਾਹਰ ਸੈਂਕੜਿਆਂ ਦੀ ਭੀੜ ਮੌਜੂਦ ਹੈ ਅਤੇ ਵਿਦੇਸ਼ੀ ਫ਼ੌਜੀ ਭੀੜ ਨੂੰ ਕਾਬੂ ਕਰਨ ਲਈ ਕੋਸ਼ਿਸ਼ ਕਰ ਰਹੇ ਹਨ। ਵਿਦੇਸ਼ੀ ਪਾਸਪੋਰਟ ਹੋਣ ਦੇ ਬਾਵਜੂਦ ਕਈ ਅਫ਼ਗਾਨ ਜੱਦੋਜਹਿਦ ਕਰ ਰਹੇ ਹਨ। ਯੂਕੇ ਵੱਲੋਂ ਆਪਣਾ ਦੂਤਾਵਾਸ ਖਾਲੀ ਕਰਨ ਤੋਂ ਬਾਅਦ ਜਿਸ ਇਮਾਰਤ ਵਿੱਚ ਲੋਕਾਂ ਨੂੰ ਯੂਕੇ ਭੇਜਣ ਤੋਂ ਪਹਿਲਾਂ ਰੱਖਿਆ ਗਿਆ ਹੈ ਉਸ ਦੇ ਬਾਹਰ ਵੀ ਕਾਫੀ ਭੀੜ ਹੈ। ਇਨ੍ਹਾਂ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ ਅਤੇ ਭੀੜ ਨੂੰ ਕਾਬੂ ਕਰਨ ਲਈ ਫ਼ੌਜੀਆਂ ਦੁਆਰਾ ਕੋਸ਼ਿਸ਼ ਕੀਤੀ ਜਾ ਰਹੀ ਹੈ। ਵਿਦੇਸ਼ੀ ਸੁਰੱਖਿਆ ਬਲਾਂ ਅਤੇ ਅਫ਼ਗ਼ਾਨ ਸਰਕਾਰ ਲਈ ਅਨੁਵਾਦਕ ਅਤੇ ਦੁਭਾਸ਼ੀਏ ਵਜੋਂ ਕੰਮ ਕਰਨ ਵਾਲੇ ਲੋਕਾਂ ਨੂੰ ਤਾਲਿਬਾਨ ਤੋਂ ਆਪਣੀ ਜਾਨ ਦਾ ਖਤਰਾ ਵੀ ਹੈ ਅਤੇ ਉਹ ਛੇਤੀ ਤੋਂ ਛੇਤੀ ਅਫ਼ਗਾਨਿਸਤਾਨ ਛੱਡਣਾ ਚਾਹੁੰਦੇ ਹਨ।

Real Estate