ਅਸਾਮ ‘ਚ 14 ਵਿਆਕਤੀ ਤਾਲਿਬਾਨ ਪੱਖੀ ਪੋਸਟਾਂ ਪਾਉਣ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ, UAPAਵੀ ਲੱਗਿਆ

61

ਅਸਾਮ ਪੁਲਿਸ ਨੇ ਸੋਸ਼ਲ ਮੀਡੀਆ ਉੱਪਰ ਅਫ਼ਗਾਨਿਸਤਾਨ ’ਤੇ ਤਾਲਿਬਾਨ ਦੇ ਕਬਜ਼ੇ ਦੀ ਹਮਾਇਤ ਕਰਨ ਦੇ ਇਲਜ਼ਾਮ ਤਹਿਤ 14 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ । ਇਹ ਗ੍ਰਿਫ਼ਤਾਰੀਆਂ ਸ਼ੁੱਕਰਾਵਾਰ ਰਾਤ ਨੂੰ ਕੀਤੀਆਂ ਗਈਆਂ। ਗ੍ਰਿਫ਼ਤਾਰ ਲੋਕਾਂ ਉੱਪਰ ਯੂਏਪੀਏ, ਆਈਟੀ ਐਕਟ ਅਤੇ ਸੀਆਰਪੀਸੀ ਦੀਆਂ ਵੱਖੋ-ਵੱਖ ਧਾਰਾਵਾਂ ਲਗਾਈਆਂ ਗਈਆਂ ਹਨ। ਪੁਲਿਸ ਦੇ ਡੀਆਈਜੀ ਵਾਲੇਟ ਬਰੂਆ ਨੇ ਦੱਸਿਆ ਕਿ ਅਸਾਮ ਪੁਲਿਸ ਸੋਸ਼ਲ ਮੀਡੀਆ ਉੱਪਰ ਕੌਮੀ ਸੁਰੱਖਿਆ ਲਈ ਨੁਕਸਾਨਦੇਹ ਤਾਲਿਬਾਨ ਪੱਖੀ ਟਿੱਪਣੀਆਂ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰ ਰਹੀ ਹੈ। ਉਨ੍ਹਾਂ ਨੇ ਅਪੀਲ ਕੀਤੀ ਕਿ ਅਜਿਹੇ ਲੋਕਾਂ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਵੇ।

Real Estate