ਲੰਬੀ ਤੋਂ ਬਾਦਲ ਪਰਿਵਾਰ ਨੂੰ ਮੁਕਾਬਲਾ ਦੇਣ ਵਾਲੇ ਸਮਰੱਥ ੳਮੀਦਵਾਰ ਹੋਣਗੇ ਸ੍ਰ: ਗੁਰਮੀਤ ਸਿੰਘ ਖੁੱਡੀਆਂ

97

ਬਠਿੰਡਾ, 19 ਅਗਸਤ, ਬਲਵਿੰਦਰ ਸਿੰਘ ਭੁੱਲਰ

ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਆਉਣ ਕਾਰਨ ਸਾਰੀਆਂ ਪਾਰਟੀਆਂ ਨੇ ਹੀ ਆਪਣੀ ਸਰਗਰਮੀਆਂ ਤੇਜ ਕਰ ਦਿੱਤੀਆਂ ਹਨ। ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਆਪਣੇ ਪਿਤਾ ਸ੍ਰ: ਪ੍ਰਕਾਸ ਸਿੰਘ ਬਾਦਲ ਦੇ ਗੋਡੀਂ ਹੱਥ ਲਾ ਕੇ ਸੌ ਦਿਨਾਂ ਦੀ ਪੰਜਾਬ ਯਾਤਰਾ ਅਰੰਭ ਦਿੱਤੀ ਹੈ। ਉਹ ਸਾਰੇ ਹਲਕਿਆਂ ਵਿੱਚ ਪਹੁੰਚ ਕੇ ਵਰਕਰਾਂ ਨੂੰ ਲਾਮਬੰਦ ਕਰਨਗੇ। ਭਾਵੇਂ ਸੁਖਬੀਰ ਸਿੰਘ ਬਾਦਲ ਖ਼ੁਦ ਪ੍ਰਧਾਨ ਹਨ, ਪਰ ਗੋਡੀਂ ਹੱਥ ਲਾ ਕੇ ਫੋਟੋ ਵਾਇਰਲ ਕਰਕੇ ਇਹ ਪ੍ਰਭਾਵ ਵੀ ਦੇਣ ਦੀ ਕੋਸਿਸ ਕੀਤੀ ਗਈ ਹੈ ਕਿ ਇਹ ਸੁਰੂਆਤ ਬਜੁਰਗ ਸਿਆਸਤਦਾਨ ਸ੍ਰ: ਪ੍ਰਕਾਸ ਸਿੰਘ ਬਾਦਲ ਦੀ ਪ੍ਰਵਾਨਗੀ ਨਾਲ ਹੀ ਕੀਤੀ ਜਾ ਰਹੀ ਹੈ।
ਸ੍ਰ: ਬਾਦਲ ਪਿਛਲੇ ਕਾਫ਼ੀ ਸਮੇਂ ਤੋਂ ਸਿਆਸੀ ਸਰਗਰਮੀਆਂ ਛੱਡ ਕੇ ਘਰ ਬੈਠੇ ਹਨ, ਪਰ ਲੋਕਾਂ ਦਾ ਵਿਚਾਰ ਹੈ ਕਿ ਉਹਨਾਂ ਦੀ ਅਗਵਾਈ ਬਗੈਰ ਅਕਾਲੀ ਦਲ ਲਈ ਪਾਰ ਲੰਘਣਾ ਬਹੁਤ ਮੁਸਕਿਲ ਹੈ। ਸ੍ਰ: ਪ੍ਰਕਾਸ ਸਿੰਘ ਬਾਦਲ ¦ਬੀ ਹਲਕੇ ਤੋਂ ਚੋਣ ਲੜਦੇ ਰਹੇ ਹਨ ਅਤੇ ਜਿਤਦੇ ਰਹੇ ਹਨ। ਇਸ ਵਾਰ ਉਹ ਚੋਣ ਮੈਦਾਨ ਵਿੱਚ ਨਿੱਤਰਣਗੇ ਜਾਂ ਨਹੀਂ ਇਹ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਹਨ, ਪਰ ਇਹ ਪੱਥਰ ਤੇ ਲਕੀਰ ਹੈ ਕਿ ਜੇਕਰ ਉਹ ਖ਼ੁਦ ਚੋਣ ਨਹੀਂ ਲੜਦੇ ਤਾਂ ਵੀ ਇਸੇ ਪਰਿਵਾਰ ਦਾ ਕੋਈ ਮੈਂਬਰ ਹੀ ਲੰਬੀ ਤੋਂ ਚੋਣ ਲੜੇਗਾ। ਇਸ ਹਲਕੇ ਵਿੱਚ ਸ੍ਰ: ਬਾਦਲ ਨੇ ਆਪਣੀਆਂ ਸਰਕਾਰਾਂ ਸਮੇਂ ਬਹੁਤ ਕੰਮ ਕੀਤੇ ਹਨ, ਪੰਚਾਇਤਾਂ ਨੂੰ ਰੱਜਵੀਆਂ ਗਰਾਂਟਾਂ ਦਿੱਤੀਆਂ, ਲੋਕਾਂ ਦੇ ਨਿੱਜੀ ਕੰਮਾਂ ਤੋਂ ਵੀ ਕਦੇ ਜਵਾਬ
ਨਹੀਂ ਦਿੱਤਾ। ਇਹੋ ਕਾਰਨ ਹੈ ਕਿ ਇਸ ਹਲਕੇ ਤੋਂ ਕਾਂਗਰਸ ਦੇ ਉੱਚਪਾਏ ਦੇ ਲੀਡਰ ਕੈਪਟਨ ਅਮਰਿੰਦਰ ਸਿੰਘ ਵੀ ਉਹਨਾਂ ਨੂੰ ਹਰਾ ਨਹੀਂ ਸਕੇ।
ਸ੍ਰ: ਬਾਦਲ ਦੇ ਚਚੇਰ ਭਰਾ ਮਹੇਸ਼ਤਇੰਦਰ ਸਿੰਘ ਬਾਦਲ ਨੇ ਉਹਨਾਂ ਨੂੰ ਡਟਵੀਂ ਟੱਕਰ ਜਰੂਰ ਦਿੱਤੀ ਸੀ, ਪਰ ਉਹ ਵੀ ਸਫ਼ਲ ਨਹੀਂ ਸਨ ਹੋ ਸਕੇ। ਸ੍ਰ: ਮਹੇਸਇੰਦਰ ਸਿੰਘ ਬਾਦਲ ਵੀ ਅਗਲੀਆਂ ਚੋਣਾਂ ਲਈ ਮੈਦਾਨ ਵਿੱਚ ਨਿੱਤਰਣ ਦੇ
ਇੱਛੁਕ ਵਿਖਾਈ ਨਹੀਂ ਦਿੰਦੇ, ਉਹਨਾਂ ਤੋਂ ਬਾਅਦ ਇੱਥੇ ਕਾਂਗਰਸ ਦਾ ਚੋਟੀ ਦਾ ਆਗੂ ਸ੍ਰ: ਗੁਰਮੀਤ ਸਿੰਘ ਖੁੱਡੀਆਂ ਹੀ ਮੰਨਿਆਂ ਜਾਂਦਾ ਰਿਹਾ ਹੈ। ਸ੍ਰ: ਗੁਰਮੀਤ ਸਿੰਘ ਪੰਜਾਬ ਦੇ ਦਰਵੇਸ ਸਿਆਸਤਦਾਨ ਮਰਹੂਮ ਲੋਕ ਸਭਾ ਮੈਂਬਰ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਦੇ ਸਪੁੱਤਰ ਹਨ, ਉਹ ਲੰਬੇ ਸਮੇਂ ਤੋਂ ਬਾਦਲ ਪਰਿਵਾਰ ਦੇ ਡਟਵੇਂ ਵਿਰੋਧੀ ਹਨ। ਚੋਣ ਭਾਵੇਂ ਇਸ ਹਲਕੇ ਤੋਂ ਮਹੇਸਇੰਦਰ ਸਿੰਘ ਬਾਦਲ ਨੇ ਲੜੀ ਜਾਂ ਕੈਪਟਨ ਅਮਰਿੰਦਰ ਸਿੰਘ ਨੇ, ਪਰ ਚੋਣ ਦੇ ਮੁੱਖ ਪ੍ਰਬੰਧਕ ਸ੍ਰ: ਗੁਰਮੀਤ ਸਿੰਘ ਖੁੱਡੀਆਂ ਹੀ ਹੁੰਦੇ ਸਨ। ਉਹ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਕਾਂਗਰਸ ਦੇ ਜਿਲ੍ਹਾ ਪ੍ਰਧਾਨ ਵੀ ਰਹੇ ਹਨ। ਉਹਨਾਂ ਦੀ ਹਲਕੇ ਦੇ ਲੋਕਾਂ ਵਿੱਚ ਪੂਰੀ ਹਰਮਨਪਿਆਰਤਾ ਹੈ, ਉਹ ਹਰ ਕਿਸੇ ਦੇ ਦੁੱਖ ਸੁਖ ਵਿੱਚ ਪਹੁੰਚਦੇ ਹਨ। ਸੁਭਾਅ ਪੱਖੋਂ ਨਰਮ ਤੇ ਸਪਸ਼ਟਵਾਦੀ ਵਿਅਕਤੀ ਹਨ।
ਮੌਜੂਦਾ ਕਾਂਗਰਸ ਸਰਕਾਰ ਤੋਂ ਨਿਰਾਸ ਹੋਏ ਸ੍ਰ: ਗਰਮੀਤ ਸਿੰਘ ਖੁੱਡੀਆਂ ਹੁਣ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ ਅਤੇ ਇਸ ਪਾਰਟੀ ਵੱਲੋਂ ¦ਬੀ ਹਲਕੇ ਤੋਂ ਉਹਨਾਂ ਦੀ ਉਮੀਦਵਾਰੀ ਲੱਗਭੱਗ ਤਹਿ ਹੈ। ਕਾਂਗਰਸ ਪਾਰਟੀ ਦਾ ਇਸ ਹਲਕੇ ਤੋਂ ਕਿਹੜਾ ਉਮੀਦਵਾਰ ਹੋਵੇਗਾ ਅਜੇ ਇਹ ਉੱਘੜ ਕੇ ਸਾਹਮਣੇ ਨਹੀਂ ਆਇਆ, ਪਰ ਸ੍ਰ: ਖੁੱਡੀਆਂ ਨੇ ਆਮ ਆਦਮੀ ਪਾਰਟੀ ਵੱਲੋਂ ਲੋਕਾਂ ਨਾਲ ਸੰਪਰਕ ਬਣਾਉਣਾ ਸੁਰੂ ਕੀਤਾ ਹੋਇਆ ਹੈ। ਕਾਂਗਰਸ ਦੇ ਬਹੁਤ ਸਾਰੇ ਵਰਕਰ ਜਿਹੜੇ ਸ੍ਰ: ਮਹੇਸਇੰਦਰ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਚੋਣ ਸਮੇਂ ਦਿਨ ਰਾਤ ਮਿਹਨਤ ਕਰਦੇ ਰਹੇ ਸਨ, ਹੁਣ ਸ੍ਰ: ਖੁੱਡੀਆਂ ਨਾਲ ਸਰੇਆਮ ਚੋਣ ਮੁਹਿੰਮ ਭਖਾ ਰਹੇ ਹਨ।
ਇਸ ਹਲਕੇ ਬਾਰੇ ਆਮ ਲੋਕਾਂ ਦਾ ਕਹਿਣਾ ਹੈ ਕਿ ਕੋਈ ਵੀ ਆ ਜਾਵੇ ਸ੍ਰ: ਪ੍ਰਕਾਸ ਸਿੰਘ ਬਾਦਲ ਨੂੰ ਕੋਈ ਵੀ ਹਰਾ ਨਹੀਂ ਸਕਦਾ, ਕਿਉਂਕਿ ਉਹ ਬਹੁਤ ਪੁਰਾਣੇ, ਸਰੀਫ਼ ਤੇ ਸਿਰਕੱਢ ਮਜ਼ੇ ਹੋਏ ਉ¤ਚਕੋਟੀ ਦੇ ਸਿਆਸਤ ਹਨ। ਪਰ ਕੁੱਝ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਸ੍ਰ: ਬਾਦਲ ਭਾਵੇਂ ਪੰਜਾਬ ਦੇ ਵੱਡੇ ਸਿਆਸਤਦਾਨ ਹਨ, ਪਰ ਸ੍ਰੀਮਤੀ ਇੰਦਰਾ ਗਾਂਧੀ ਸਮੁੱਚੇ ਦੇਸ਼ ਦੀ ਵੱਡੀ ਨੇਤਾ ਸੀ ਜਿਸਦਾ ਪਰਿਵਾਰ ਸਮੁੱਚੇ ਦੇਸ਼ ਤੇ ਰਾਜ ਕਰਦਾ ਸੀ। ਉਹ ਬਹੁਤ ਦਲੇਰ ਤੇ ਸਿਆਸਤ ਦੀ ਗੁੜ੍ਹਤੀ ਲੈ ਕੇ ਜੰਮੀ ਹੋਈ ਔਰਤ ਸੀ, ਪਰ ਇੱਕ ਦੇਸੀ ਜਿਹੇ ਵਿਅਕਤੀ ਰਾਜ ਨਰਾਇਣ ਨੇ ਚਿੱਤ ਕਰ ਦਿੱਤੀ ਸੀ। ਜਦੋਂ ਲੋਕ ਲਹਿਰ ਬਣਦੀ ਹੈ ਤਾਂ ਨਤੀਜੇ ਬਾਰੇ ਕੋਈ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ। ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲਿਆਂ ਦਾ ਲੱਗਿਆ ਦਾਗ ਬਾਦਲ ਪਰਿਵਾਰ ਨੂੰ ਆਪਣੇ ਤੋਂ ਲਾਹੁਣਾ ਸੌਖਾ ਨਹੀਂ, ਇਸ ਲਈ ਹਾਲਾਤ ਕੁੱਝ ਵੀ ਬਣ ਸਕਦੇ ਹਨ। ਸ੍ਰ: ਖੁੱਡੀਆਂ ¦ਬੀ ਹਲਕੇ ਤੋਂ ਬਾਦਲ ਪਰਿਵਾਰ ਨੂੰ ਮੁਕਾਬਲਾ ਦੇਣ ਵਾਲੇ ਸਮਰੱਥ ਉਮੀਦਵਾਰ ਹੋਣਗੇ।

Real Estate