ਜਥੇਦਾਰ ਜਸਬੀਰ ਸਿੰਘ ਰੋਡੇ ਦੇ ਘਰ NIA ਦਾ ਛਾਪਾ: ਮੁੰਡਾ ‘ਗ੍ਰਿਫ਼ਤਾਰ’

140

ਭਾਰਤ ਦੀ ਕੌਮੀ ਜਾਂਚ ਏਜੰਸੀ ਤੇ ਇੰਟੈਲੀਜੰਸ ਬਿਊਰੋ ਨੇ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਜਸਬੀਰ ਸਿੰਘ ਰੋਡੇ ਦੇ ਘਰ ’ਤੇ ਛਾਪਾ ਮਾਰਿਆ। ਖ਼ਬਰਾਂ ਅਨੁਸਾਰ ਜਲੰਧਰ ਦੇ ਹਰਦਿਆਲ ਨਗਰ ਸਥਿਤ ਜਥੇਦਾਰ ਰੋਡੇ ਦੀ ਰਿਹਾਇਸ਼ ’ਤੇ ਜਾਂਚ ਟੀਮਾਂ ਪਹੁੰਚੀਆਂ। ਇਨ੍ਹਾਂ ਟੀਮਾਂ ਵਿੱਚ ਜਾਂਚ ਏਜੰਸੀਆਂ ਦੇ 20 ਮੈਂਬਰ ਸ਼ਾਮਲ ਸਨ ਤੇ ਪਤਾ ਲੱਗਾ ਹੈ ਕਿ ਟੀਮ ਨੇ ਧਮਾਕਾਖੇਜ਼ ਸਮੱਗਰੀ (ਆਈਈਡੀ) ਬਰਾਮਦ ਕਰਨ ਮਗਰੋਂ ਜਸਬੀਰ ਸਿੰਘ ਰੋਡੇ ਦੇ ਪੁੱਤਰ ਗੁਰਮੁੱਖ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਛਾਪਾ ਮਾਰਨ ਵੇਲੇ ਜਥੇਦਾਰ ਜਸਬੀਰ ਸਿੰਘ ਰੋਡੇ ਵੀ ਘਰ ਵਿੱਚ ਹੀ ਸਨ। ਉਨ੍ਹਾਂ ਦੀ ਹਾਲ ਹੀ ਵਿੱਚ ਸਰਜਰੀ ਹੋਈ ਹੈ।
ਕਿਹਾ ਜਾ ਰਿਹਾ ਹੈ ਕਿ ਐੱਨਆਈਏ ਬਰਾਮਦ ਕੀਤੀ ਧਮਾਕਾਖੇਜ਼ ਸਮੱਗਰੀ ਨੂੰ ਅੰਮ੍ਰਿਤਸਰ ਦੇ ਟਿਫਨ ਬੰਬ ਕੇਸ ਨਾਲ ਜੋੜ ਕੇ ਵੇਖ ਰਹੀ ਹੈ। ਜਥੇਦਾਰ ਜਸਬੀਰ ਸਿੰਘ ਰੋਡੇ ਨੇ ਸਪਸ਼ਟੀਕਰਨ ਦਿੱਤਾ ਕਿ ਜਾਂਚ ਏਜੰਸੀਆਂ ਉਸ ਦੇ ਪੁੱਤਰ ਨੂੰ ਨਾਲ ਲੈ ਗਈਆਂ ਹਨ ਪਰ ਉਨ੍ਹਾਂ ਦੇ ਘਰ ਵਿੱਚੋਂ ਆਈਈਡੀ ਨਹੀਂ ਮਿਲਿਆ ਹੈ। ਉਨ੍ਹਾਂ ਕਿਹਾ ਕਿ ਉਸ ਦੇ ਪੁੱਤਰ ਨੂੰ ਝੂਠਾ ਫਸਾਇਆ ਜਾ ਰਿਹਾ ਹੈ।

Real Estate