ਡਾਕਟਰ MSG ਦੀ ਇੱਕ ਹੋਰ ਸਜਾ ਹੋ ਗਈ ਹੈ ਤਿਆਰ ?

110

ਬਲਾਤਕਾਰ ਅਤੇ ਸਿਰਸਾ ਦੇ ਪੱਤਰਕਾਰ ਰਾਮ ਚੰਦਰ ਛੱਤਰਪਤੀ ਕਤਲ ਦੇ ਮਾਮਲੇ ਵਿਚ ਹਿਸਾਰ ਦੀ ਸੁਨਾਰੀਆਂ ਜੇਲ੍ਹ ਵਿਚ 20 ਸਾਲ ਦੀ ਦੂਹਰੀ ਸਜਾ ਕੱਟ ਰਹੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਅਤੇ ਉਸਦੇ ਸਾਥੀਆਂ ਖਿਲਾਫ ਡੇਰੇ ਦੇ ਸਾਬਕਾ ਪ੍ਰਬੰਧਕ ਰਣਜੀਤ ਸਿੰਘ (ਖਾਨਪੁਰ ਕੋਲੀਆਂ) ਕਤਲ ਕਾਂਡ ਦੀ ਹਰਿਆਣਾ ਦੀ ਪੰਚਕੂਲਾ ਸਥਿਤ ਵਿਸ਼ੇਸ਼ ਸੀਬੀਆਈ ਅਦਾਲਤ ਨੇ ਸੁਣਵਾਈ ਪੂਰੀ ਕਰ ਲਈ ਹੈ ਅਤੇ ਇਸ ਹੱਤਿਆਕਾਂਡ ਦਾ ਫੈਸਲਾ 24 ਅਗਸਤ ਨੂੰ ਸੁਣਾਇਆ ਜਾ ਸਕਦਾ ਹੈ ।
ਇਸ ਕਤਲ ਕਾਂਡ ਦੀ ਸੁਣਵਾਈ ਦੌਰਾਨ ਬਚਾਅ ਪੱਖ ਦੇ ਵਕੀਲਾਂ ਨੇ ਸੀਬੀਆਈ ਕੋਰਟ ਦੇ ਵਿੱਚ ਆਖਰੀ ਬਹਿਸ ਦੇ ਸਾਰੇ ਦਸਤਾਵੇਜ਼ ਜਮ੍ਹਾ ਕਰਵਾ ਦਿੱਤੇ ਹਨ । ਸੀਬੀਆਈ ਕੋਰਟ ਨੇ ਬਚਾਅ ਪੱਖ ਦੇ ਵਕੀਲਾਂ ਨੂੰ ਪੁੱਛਿਆ ਕਿ ਜੇਕਰ ਹੋਰ ਕੋਈ ਦਸਤਾਵੇਜ਼ ਪੇਸ਼ ਕਰਨਾ ਹੈ ਤਾਂ ਉਹ ਦੱਸੇ । ਉਤਰ ਨਹੀਂ ਵਿੱਚ ਮਿਲਣ ‘ਤੇ ਸੀਬੀਆਈ ਕੋਰਟ ਨੇ 24 ਅਗਸਤ ਲਈ ਫੈਸਲਾ ਸੁਰੱਖਿਅਤ ਰੱਖ ਲਿਆ ਹੈ ।
ਡੇਰਾ ਮੁਖੀ ਗੁਰਮੀਤ ਰਮ ਰਹੀਮ ਅਤੇ ਉਸਦੇ ਸ਼ਰਧਾਲੂਆਂ ‘ਤੇ ਡੇਰਾ ਪ੍ਰਬੰਧਕ ਰਣਜੀਤ ਸਿੰਘ ਦੀ ਹੱਤਿਆ ਦੇ ਗੰਭੀਰ ਦੋਸ਼ ਲੱਗੇ ਸਨ । ਜਿਨ੍ਹਾਂ ਵਿੱਚ ਡੇਰਾ ਮੁਖੀ ਤੋਂ ਬਿਨਾਂ ਕਿ੍ਸ਼ਨ ਲਾਲ, ਅਵਤਾਰ ਸਿੰਘ ਲੱਕੜਵਾਲੀ, ਜਸਬੀਰ ਸਿੰਘ ਅਤੇ ਸਬਦਿਲ ਵੀ ਮੁਲਜ਼ਮ ਬਣਾਏ ਗਏ ਹਨ ।

Real Estate