ਭਾਜਪਾ ਵਰਕਰ ਨੇ ਬਣਇਆ ਮੋਦੀ ਦਾ ਮੰਦਰ

137

ਭਾਜਪਾ ਵਰਕਰ ਨੇ ਪੁਣੇ ‘ਚ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮੰਦਰ ਬਣਾਇਆ ਹੈ। ਇਹ ਮੰਦਰ ਪੁਣੇ ਦੇ ਔਂਧ ਇਲਾਕੇ ‘ਚ ਸਥਿਤ ਹੈ। ਰੀਅਲ ਅਸਟੇਟ ਏਜੰਟ ਦੇ ਤੌਰ ‘ਤੇ ਕੰਮ ਕਰਨ ਵਾਲੇ ਭਾਜਪਾਈ ਨੇ ਕਿਹਾ ਕਿ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਮੋਦੀ ਨੇ ਵਿਕਾਸ ਦੇ ਬਹੁਤ ਸਾਰੇ ਕੰਮ ਕੀਤੇ ਹਨ ਅਤੇ ਜੰਮੂ-ਕਸ਼ਮੀਰ ‘ਚ ਧਾਰਾ 370 ਦੀ ਵਿਵਸਥਾ ਰੱਦ ਕਰਨ, ਰਾਮ ਮੰਦਰ ਬਣਵਾਉਣ ਅਤੇ ਤਿੰਨ ਤਲਾਕ ਵਰਗੇ ਮੁੱਦਿਆਂ ‘ਤੇ ਕੰਮ ਕੀਤਾ ਹੈ। ਉਸ ਨੇ ਕਿਹਾ ਹੈ ਕਿ ਮੈਨੂੰ ਲੱਗਾ ਕਿ ਜਿਸ ਵਿਅਕਤੀ ਨੇ ਅਯੁੱਧਿਆ ‘ਚ ਰਾਮ ਮੰਦਰ ਦਾ ਨਿਰਮਾਣ ਕੀਤਾ, ਉਨ੍ਹਾਂ ਲਈ ਇਕ ਮੰਦਰ ਹੋਣਾ ਚਾਹੀਦਾ ਹੈ, ਇਸ ਲਈ ਮੈਂ ਆਪਣੇ ਕੰਪਲੈਕਸ ‘ਚ ਇਹ ਮੰਦਰ ਬਣਾਉਣ ਦਾ ਫੈਸਲਾ ਲਿਆ।

Real Estate