ਕੈਨੇਡਾ ਦੇ ਦੀ ਪਹਿਲੀ ਪੰਜਾਬਣ ਸਿਟੀ ਕੌਂਸਲਰ ਅਵਤਾਰ ਔਜਲਾ ਦੇ ਨਾਮ ਤੇ ਬਰੈਪਟਨ ਸਹਿਰ ਵਿੱਚ ਸਟ੍ਰੀਟ ਦਾ ਰੱਖਿਆ ਜਾਵੇਗਾ ਨਾਮ

171


ਬਰੈਮਪਟਨ (ਬਲਜਿੰਦਰ ਸੇਖਾ) ਬਰੈਂਪਟਨ ਦੀ ਸਿਟੀ ਕੌਂਸਲ ਨੇ ਰੀਜਨਲ ਕੌਂਸਲਰ ਮਾਰਟਿਨ ਮੇਡੇਰਸ ਵੱਲੋਂ ਲਿਆਂਦੇ ਮਤੇ ਨੂੰ ਸਰਬ-ਸੰਮਤੀ ਨਾਲ ਪਾਸ ਕਰ ਦਿੱਤਾ ਹੈ ਕਿ ਸਾਬਕਾ ਸਿਟੀ ਕੌਂਸਲਰ ਅਵਤਾਰ ਕੌਰ ਔਜਲਾ ਦੇ ਨਾਂ ‘ਤੇ ਇਕ ਸਟ੍ਰੀਟ ਦਾ ਨਾਂ ਰੱਖਿਆ ਜਾਵੇ। ਅਗਲੀ ਮੀਟਿੰਗ ‘ਚ ਸਿਟੀ ਸਟਾਫ਼ ਵੱਲੋਂ ਏਰੀਏ ਦੀ ਚੋਣ ਕਰਕੇ ਦੱਸਿਆ ਜਾਵੇਗਾ। ਜਦੋਂ ਔਜਲਾ ਸਿਟੀ ਕੌਂਸਲਰ ਬਣੀ ਸੀ ਉਹਨਾਂ ਦਿਨਾਂ ‘ਚ ਕੈਨੇਡਾ ‘ਚ ਸਾਡੇ ਐਮ ਪੀ ਅਤੇ ਐਮ ਪੀ ਪੀ ਕਿਸੇ ਨਾ ਕਿਸੇ ਪਾਰਟੀ ਵੱਲੋਂ ਜਿੱਤਦੇ ਆ ਰਹੇ ਸਨ। ਅਵਤਾਰ ਔਜਲਾ ਕੈਨੇਡਾ ‘ਚ ਪਹਿਲੀ ਇੰਡੋ- ਕੈਨੇਡੀਅਨ ਔਰਤ ਸੀ ਜਿਸਨੇ ਔਰਤ ਵਜੋਂ ਪਹਿਲੀ ਵਾਰ ਸਿਟੀ ਕੌਂਸਲਰ ਦੀ ਚੋਣ ਜਿੱਤੀ ਸੀ। ਬਰੈਂਪਟਨ ‘ਚ ਤਾਂ ਸਾਊਥ ਏਸੀਅਨ ਦਾ ਕੋਈ ਪਹਿਲਾ ਸਿਟੀ ਕੌਂਸਲਰ ਬਣਿਆ ਸੀ। ਸਿਟੀ ਕੌਂਸਲ ਵੱਲੋਂ ਇਹ ਮਤਾ ਪਾਸ ਕਰਕੇ ਸਿਰਫ ਅਵਤਾਰ ਕੌਰ ਔਜਲਾ ਨੂੰ ਹੀ ਨਹੀਂ ਸਗੋਂ ਪੂਰੀ ਸਾਊਥ ਏਸੀਅਨ ਕਮਿਊਨਟੀ ਨੂੰ ਮਾਣ ਬਖ਼ਸ਼ਿਆ ਹੈ।

Real Estate