ਤਾਲਿਬਾਨੀ ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਹੋਏ ਦਾਖਲ

103

ਤਾਲਿਬਾਨੀ ਲੜਾਕੇ ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਵਿਚ ਦਾਖਲ ਹੋ ਗਏ ਹਨ। ਤਾਲਿਬਾਨ ਕਾਬੁਲ ਵਿੱਚ ਕਈ ਪਾਸਿਓਂ ਦਾਖਿਲ ਹੋ ਗਏ ਹਨ। ਤਾਲਿਬਾਨ ਨੇ ਆਪਣੇ ਲੜਾਕਿਆਂ ਨੂੰ ਕਾਬੁਲ ਵਿੱਚ ਹਿੰਸਾ ਤੋਂ ਬਚਣ ਲਈ ਕਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਲਈ ਜਾਣ ਵਾਸਤੇ ਰਾਹ ਦੇਣ ਦੀ ਤਾਕੀਦ ਕੀਤੀ ਹੈ ਜੋ ਸ਼ਹਿਰ ਨੂੰ ਛੱਡ ਕੇ ਜਾਣਾ ਚਾਹੁੰਦੇ ਹਨ। ਯੂਰਪੀ ਯੂਨੀਅਨ ਦੇ ਕਈ ਮੈਂਬਰ ਕਾਬੁਲ ਵਿੱਚ ਇੱਕ ਗੁਪਤ ਥਾਂ ਉੱਤੇ ਚਲੇ ਗਏ ਹਨ। ਅਮਰੀਕੀ ਸਫ਼ਾਰਤਖ਼ਾਨੇ ਦੇ ਕਰੀਬ 50 ਮੁਲਾਜ਼ਮ ਉੱਥੇ ਹੀ ਕਾਬੁਲ ਏਅਰਪੋਰਟ ਤੋਂ ਹੀ ਕੰਮ ਕਰਨਗੇ।
ਦੂਜੇ ਪਾਸੇ ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਦੇ ਅਧਿਕਾਰਿਕ ਟਵਿੱਟਰ ਅਕਾਉਂਟ ਰਾਹੀਂ ਇਹ ਟਵੀਟ ਕੀਤਾ ਗਿਆ ਹੈ ਕਿ ਹਾਲਾਤ ਕਾਬੂ ਵਿੱਚ ਹਨ। ਹਾਲਾਂਕਿ ਖ਼ਬਰਾਂ ਅਨੁਸਾਰ ਤਾਲਿਬਾਨ ਦੇਸ਼ ਦੀ ਰਾਜਧਾਨੀ ਅੰਦਰ ਆ ਚੁੱਕੇ ਹਨ। ਇਸ ਟਵੀਟ ਰਾਹੀਂ ਨਾਗਰਿਕਾਂ ਨੂੰ ਤਸੱਲੀ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਪਸ਼ਤੋ ਭਾਸ਼ਾ ਵਿੱਚ ਲਿਖੀ ਗਈ ਇਸ ਟਵਿੱਟਰ ਪੋਸਟ ਅਨੁਸਾਰ,”ਕਾਬੁਲ ਪਰ ਹਮਲਾ ਨਹੀਂ ਹੋਇਆ ਹੈ। ਦੇਸ਼ ਦੇ ਸੁਰੱਖਿਆ ਬਲ ਅਤੇ ਅਤੇ ਫ਼ੌਜਾਂ ਅੰਤਰਰਾਸ਼ਟਰੀ ਬਲਾਂ ਨਾਲ ਮਿਲ ਕੇ ਸ਼ਹਿਰ ਦੀ ਸੁਰੱਖਿਆ ਨੂੰ ਯਕੀਨੀ ਬਣਾ ਰਹੀਆਂ ਹਨ। ਹਾਲਾਤ ਕਾਬੂ ਵਿੱਚ ਹਨ।

Real Estate