ਤਲਿਬਾਨੀ ਅਫ਼ਗਾਨਿਸਤਾਨ ਦੀ ਸੱਤਾ ਹੱਥਾਂ ਵਿਚ ਲੈਣ ਤੇ ਗੱਲਬਾਤ ਲਈ ਰਾਸ਼ਟਰਪਤੀ ਭਵਨ ਪਹੁੰਚੇ

145

ਅਫ਼ਗਾਨਿਸਤਾਨ ਵਿੱਚ ਤਾਲਿਬਾਨ ਦੇ ਵਾਰਤਾਕਾਰ ਸੱਤਾ ਤਬਾਦਲੇ ਦੀ ਗੱਲਬਾਤ ਲਈ ਰਾਸ਼ਟਰਪਤੀ ਭਵਨ ਪਹੁੰਚ ਰਹੇ ਹਨ। ਇਸ ਤੋਂ ਪਹਿਲਾਂ ਤਾਲਿਬਾਨ ਨੇ ਪ੍ਰੈਸ ਬਿਆਨ ਰਾਹੀ ਆਪਣੇ ਲੜਾਕਿਆਂ ਨੂੰ ਕਾਬੁਲ ਦੇ ਐਂਟਰੀ ਪੁਆਇੰਟਸ ਉੱਤੇ ਹੀ ਰੁਕਣ ਲਈ ਕਿਹਾ ਸੀ। ਭਾਵੇਂ ਤਾਲਿਬਾਨ ਨੇ ਲੋਕਾਂ ਨੂੰ ਸ਼ਹਿਰ ਨਾ ਛੱਡਣ ਲਈ ਕਿਹਾ ਸੀ ਪਰ ਵੀਡੀਓ ਵਿਚ ਵੱਡੀ ਗਿਣਤੀ ਲੋਕ ਗੱਡੀਆਂ ਵਿਚ ਸਵਾਰ ਹੋਕੇ ਬਾਹਰ ਜਾਂਦੇ ਦਿਖ ਰਹੇ ਹਨ ਤੇ ਸ਼ਹਿਰ ਵਿੱਚ ਵੱਡੇ-ਵੱਡੇ ਜਾਮ ਲੱਗ ਗਏ ਹਨ। ਇਸ ਤੋਂ ਪਹਿਲਾਂ ਤਾਲਿਬਾਨ ਨੇ ਲੋਕਾਂ ਨੂੰ ਕਿੱਧਰੇ ਭੱਜਣ ਦੀ ਬਜਾਇ ਮੁਲਕ ਦੇ ਇਸਲਾਮਿਕ ਸਿਸਟਮ ਵਿਚ ਆਪਣਾ ਭਵਿੱਖ ਦੇਖਣ ਲ਼ਈ ਕਿਹਾ ਗਿਆ ਹੈ। ਕੁਝ ਰਿਪੋਰਟਾਂ ਵਿਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਕਾਬੁਲ ਵਿਚ ਗੋਲੀਬਾਰੀ ਦੀ ਆਵਾਜ਼ ਸੁਣੀ ਗਈ ਹੈ ਅਤੇ ਸੜਕਾਂ ਉੱਤੇ ਤਾਲਿਬਾਨ ਦੇ ਲੜਾਕੇ ਝੰਡਿਆਂ ਨਾਲ ਦੇਖੇ ਗਏ ਹਨ। ਰਾਇਟਰਜ਼ ਨੇ ਦੋਹਾ ਵਿੱਚ ਇੱਕ ਤਾਲਿਬਾਨ ਲੀਡਰ ਦੇ ਹਵਾਲੇ ਨਾਲ ਦੱਸਿਆ ਸੀ ਕਿ ਤਾਲਿਬਾਨ ਨੇ ਆਪਣੇ ਲੜਾਕਿਆਂ ਨੂੰ ਕਾਬੁਲ ਵਿੱਚ ਹਿੰਸਾ ਤੋਂ ਬਚਣ ਲਈ ਕਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਵੀ ਜਾਣ ਲਈ ਰਾਹ ਦੇਣ ਦੀ ਤਾਕੀਦ ਕੀਤੀ ਹੈ, ਜੋ ਸ਼ਹਿਰ ਨੂੰ ਛੱਡ ਕੇ ਜਾਣਾ ਚਾਹੁੰਦੇ ਹਨ।

Real Estate