ਕੀ ਭ੍ਰਿਸ਼ਟਾਚਾਰ ਕਾਰਨ ਅਫਗਾਨਿਸਤਾਨ ਦੇ ਇਹ ਹਾਲਾਤ ਬਣੇ ਹਨ ?

98

ਕੁਝ ਕਮਾਂਡਰ ਤਾਂ ਇੰਨੇ ਭ੍ਰਿਸ਼ਟ ਰਹੇ ਹਨ ਕਿ ਉਨ੍ਹਾਂ ਸਿਪਾਹੀਆਂ ਦੀਆਂ ਤਨਖ਼ਾਹਾਂ ਵੀ ਖਾਂਦੇ ਰਹੇ ਜੋ ਕਦੇ ਭਰਤੀ ਹੀ ਨਹੀਂ ਹੋਏ

ਅਫ਼ਗਾਨਿਸਤਾਨ ਵਿੱਚ ਤਾਲਿਬਾਨ ਲਗਾਤਾਰ ਵਧ ਰਿਹਾ ਹੈ ਅਤੇ ਵੱਡੇ-ਵੱਡੇ ਸ਼ਹਿਰਾਂ ਤੇ ਕਬਜੇ ਕਰ ਚੁੱਕਾ ਹੈ । ਅਜਿਹੇ ਵਿੱਚ ਸਵਾਲ ਹਨ ਕਿ ਤਾਲਿਬਾਨ ਇੰਨ੍ਹਾਂ ਮਜਬੂਤ ਕਿਵੇਂ ਹੋ ਗਿਆ ਤੇ ਅਫਗਾਨ ਫ਼ੌਜ ਇੰਨੀ ਜਲਦੀ ਕਿਉਂ ਹਾਰ ਰਹੀ ਹੈ । ਅਫਗਾਨ ਸਰਕਾਰ ਕੋਲ ਭਲੇ ਹੀ ਹਾਲੇ ਵੀ ਤਾਲਿਬਾਨ ਦੇ ਮੁਕਾਬਲੇ ਕਿਤੇ ਵੱਡੀ ਫ਼ੌਜੀ ਤਾਕਤ ਕਿਉਂ ਨਾ ਹੋਵੇ। ਕਾਗਜ਼ਾਂ ਉੱਪਰ ਅਫ਼ਗਾਨਿਸਤਾਨ ਦੀ ਨਫ਼ਰੀ ਤਿੰਨ ਲੱਖ ਤੋਂ ਵਧੇਰੇ ਹੈ, ਜਿਸ ਵਿੱਚ ਥਲ, ਹਵਾਈ ਸੈਨਾ ਅਤੇ ਪੁਲਿਸ ਸ਼ਾਮਲ ਹੈ। ਜਦਕਿ ਅਸਲੀਅਤ ਵਿੱਚ ਕਦੇ ਪੂਰੀ ਭਰਤੀ ਹੋਈ ਹੀ ਨਹੀਂ। ਕਾਗਜ਼ਾਂ ਉੱਪਰ ਅਫ਼ਗਾਨਿਸਤਾਨ ਦੀ ਨਫ਼ਰੀ ਤਿੰਨ ਲੱਖ ਤੋਂ ਵਧੇਰੇ ਹੈ, ਜਿਸ ਵਿੱਚ ਥਲ, ਹਵਾਈ ਸੈਨਾ ਅਤੇ ਪੁਲਿਸ ਸ਼ਾਮਲ ਹੈ।
ਅਫ਼ਗਾਨ ਫ਼ੌਜ ਅਤੇ ਪੁਲਿਸ ਵਿੱਚ ਹਮੇਸ਼ਾ ਹੀ ਮੌਤਾਂ, ਅਸਤੀਫ਼ਿਆਂ ਅਤੇ ਭ੍ਰਿਸ਼ਟਾਚਾਰ ਦੀ ਗਿਣਤੀ ਜ਼ਿਆਦਾ ਰਹੀ ਹੈ। ਕੁਝ ਕਮਾਂਡਰ ਤਾਂ ਇੰਨੇ ਭ੍ਰਿਸ਼ਟ ਰਹੇ ਹਨ ਕਿ ਉਨ੍ਹਾਂ ਸਿਪਾਹੀਆਂ ਦੀਆਂ ਤਨਖ਼ਾਹਾਂ ਵੀ ਖਾਂਦੇ ਰਹੇ ਜੋ ਕਦੇ ਭਰਤੀ ਹੀ ਨਹੀਂ ਹੋਏ। ਅਮਰੀਕੀ ਕਾਂਗਰਸ ਵਿੱਚ ਅਫ਼ਗਾਨਿਸਤਾਨ ਲਈ ਵਿਸ਼ੇਸ਼ ਇੰਸਪੈਕਟਰ ਜਨਰਲ ਨੇ ਭ੍ਰਿਸ਼ਟਾਚਾਰ ਦੇ ਦੇਸ਼ ਉੱਪਰ ਪੈਣ ਵਾਲੇ ਮਾਰੂ ਅਤੇ ਫੋਰਸ ਦੀ ਅਸਲੀ ਸਮਰੱਥਾ ਬਾਰੇ ਸਟੀਕ-ਸਹੀ ਡੇਟਾ ਦੀ ਅਣਹੋਂਦ ਬਾਰੇ ਚਿੰਤਾ ਜਤਾਈ ਸੀ।
ਰੋਇਲ ਯੂਨਾਈਟਡ ਸਰਵਸਿਜ਼ ਇੰਸਟੀਚਿਊਟ ਦੇ ਜੈਕ ਵਾਟਲਿੰਗ ਮੁਤਾਬਕ ਅਫ਼ਗਾਨ ਫ਼ੌਜ ਕਦੇ ਆਪਣੀ ਨਫ਼ਰੀ ਬਾਰੇ ਖ਼ੁਦ ਹੀ ਸਪਸ਼ਟ ਨਹੀਂ ਹੋ ਸਕੀ। ਇਸ ਤੋਂ ਇਲਾਵਾ ਉਪਕਰਣ ਅਤੇ ਮੋਰਾਲ ਕਾਇਮ ਰੱਖਣਾ ਵੀ ਇੱਕ ਚੁਣੌਤੀ ਰਿਹਾ ਹੈ। ਸਿਪਾਹੀਆਂ ਨੂੰ ਕਈ ਵਾਰ ਅਜਿਹੀਆਂ ਥਾਵਾਂ ‘ਤੇ ਭੇਜ ਦਿੱਤਾ ਜਾਂਦਾ ਹੈ ਜਿੱਥੇ ਉਨ੍ਹਾਂ ਦਾ ਕੋਈ ਕਬੀਲਾਈ ਕਨੈਕਸ਼ਨ ਨਹੀਂ ਹੁੰਦਾ। ਇਸ ਕਾਰਨ ਵੀ ਉਹ ਆਪਣੀਆਂ ਚੌਂਕੀਆਂ ਜਲਦੀ ਛੱਡ ਜਾਂਦੇ ਹਨ।
ਤਾਲਿਬਾਨ ਦੀ ਤਾਕਤ ਦਾ ਤਾਂ ਸਟੀਕ ਅੰਦਾਜ਼ਾ ਲਗਾਉਣਾ ਹੋਰ ਵੀ ਮੁਸ਼ਕਲ ਹੈ। ਵੈਸਟ ਪੁਆਇੰਟ ਵਿੱਚ ਅਮਰੀਕਾ ਦੇ ਕੰਬੈਟਿੰਗ ਟੈਰੋਰਿਜ਼ਮ ਸੈਂਟਰ ਦੇ ਅਨੁਮਾਨਾਂ ਮੁਤਾਬਕ ਤਾਲਿਬਾਨ ਦੇ ਆਪਣੇ ਲੜਾਕਿਆਂ ਦੀ ਸੰਖਿਆ 60,000 ਹੈ। ਜਿਸ ਵਿੱਚ ਹੋਰ ਗਰੁਪਾਂ ਦੇ ਲੜਾਕੇ ਵੀ ਮਿਲਾ ਲਏ ਜਾਣ ਤਾਂ ਇਹ ਸੰਖਿਆ ਦੋ ਲੱਖ ਤੋਂ ਵਧੇਰੇ ਹੋ ਸਕਦੀ ਹੈ।
ਹਾਲਾਂਕਿ ਮਾਈਕ ਮਾਰਟਿਨ ਜੋ ਕਿ ਇੱਕ ਬ੍ਰਿਟਿਸ਼ ਆਰਮੀ ਅਫ਼ਸਰ ਹਨ ਅਤੇ ਪਸ਼ਤੋ ਵੀ ਜਾਣਦੇ ਹਨ, ਉਨ੍ਹਾਂ ਨੇ ਆਪਣੀ ਕਿਤਾਬ ਐਨ ਇੰਟੇਮੇਟ ਵਾਰ ਵਿੱਚ ਹੈਲਮੰਡ ਵਿਚਲੇ ਤਣਾਅ ਦੀ ਇਤਿਹਾਸਕਾਰੀ ਕੀਤੀ ਹੈ। ਉਹ ਤਾਲਿਬਾਨ ਨੂੰ ਇੱਕ ਅਕੀਦੇ ਵਾਲੇ ਸਮੂਹ ਵਜੋਂ ਪਰਿਭਾਸ਼ਿਤ ਕਰਨ ਦੇ ਖ਼ਤਰਿਆਂ ਬਾਰੇ ਸੁਚੇਤ ਕਰਦੇ ਹਨ। ਬਲਕਿ ਉਨ੍ਹਾਂ ਦਾ ਕਹਿਣਾ ਹੈ ਕਿ ਤਾਲਿਬਾਨ ਆਪੋ ਆਪਣੇ ਹਿੱਤਾਂ ਕਾਰਨ ਢਿੱਲੇ ਰੂਪ ਵਿੱਚ ਜੁੜੇ ਲੋਕ ਸਮੂਹਾਂ ਦਾ ਸਮੁੱਚ ਹੈ ਜੋ ਹੋ ਸਕਦਾ ਹੈ ਕਿ ਆਰਜੀ ਤੌਰ ‘ਤੇ ਹੀ ਇੱਕ ਦੂਜੇ ਨਾਲ ਜੁੜੇ ਹੋਣ। ਉਨ੍ਹਾਂ ਮੁਤਾਬਕ ਅਫ਼ਗਾਨਿਸਤਾਨ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਕਿਵੇਂ ਸਰਕਾਰ ਵਿੱਚ ਮੌਜੂਦ ਲੋਕਾਂ ਨੇ ਵੀ ਸਮਾਂ ਆਉਣ ‘ਤੇ ਸਿਰਫ਼ ਆਪਣੇ ਬਚਾਅ ਨੂੰ ਮੁੱਖ ਰਖਦੇ ਹੋਏ ਪਾਲੇ ਬਦਲੇ ਹਨ।

Real Estate