ਕਿੱਥੇ ਕੀਤੇ ਜਾਣਗੇ ਇਲੈਕਟ੍ਰਾਨਿਕ ਵਾਹਨ ਚਾਰਜ, ਕੀ ਹੈ ਸਰਕਾਰਾਂ ਦੀ ਨੀਤੀ ?

131

ਭਾਰਤ ਵਿੱਚ ਨੀਤੀ ਆਯੋਗ ਨੇ ਚਾਰਜਿੰਗ ਸਟੇਸ਼ਨਾਂ ਦੀ ਸਥਾਪਨਾ ‘ਚ ਤੇਜ਼ੀ ਲਿਆਉਣ ਲਈ ਰਣਨੀਤਕ ਤਿਆਰੀ ਕੀਤੀ ਹੈ। ਤਾਂ ਜੋ ਕਈ ਤਰੀਕਿਆਂ ਨਾਲ ਜ਼ਰੂਰਤ ਦੇ ਮੁਤਾਬਕ ਇਲੈਕਟਿ੍ਕ ਵਾਹਨਾਂ ਨੂੰ ਚਾਰਜ ਕੀਤਾ ਜਾ ਸਕੇ। ਇਲੈਕਟਿ੍ਕ ਵਾਹਨ ਨੂੰ ਸਫਲ ਬਣਾਉਣ ਲਈ ਸਭ ਤੋਂ ਜ਼ਰੂਰੀ ਚੀਜ਼ ਚਾਰਜਿੰਗ ਸਟੇਸ਼ਨ ਹੈ, ਪਰ ਇਸ ਸਾਲ ਮਾਰਚ ਦੇ ਅੰਤ ਤਕ ਦੇਸ਼ ‘ਚ ਦੋ ਹਜ਼ਾਰ ਤੋਂ ਕੁਝ ਹੀ ਜ਼ਿਆਦਾ ਚਾਰਜਿੰਗ ਸਟੇਸ਼ਨ ਲੱਗ ਸਕੇ ਸਨ। ਨੀਤੀ ਆਯੋਗ ਨੇ ਆਪਣੀ ਰਣਨੀਤੀ ‘ਚ ਜਨਤਕ, ਨੀਮ ਜਨਤਕ ਤੇ ਨਿੱਜੀ ਰੂਪ ਨਾਲ ਚਾਰਜਿੰਗ ਸਟੇਸ਼ਨਾਂ ਦੀ ਸਥਾਪਨਾ ਦੀ ਸਿਫ਼ਾਰਸ਼ ਕੀਤੀ ਹੈ। ਆਯੋਗ ਦਾ ਕਹਿਣਾ ਹੈ ਕਿ ਸਾਰੇ ਸ਼ਹਿਰਾਂ ਦੀਆਂ ਸਥਾਨਕ ਸਰਕਾਰਾਂ ਨੂੰ ਪਾਰਕਿੰਗ ਨੀਤੀ ‘ਚ ਸੁਧਾਰ ਕਰਨ ਦੀ ਲੋੜ ਹੈ ਤਾਂ ਜੋ ਸ਼ਹਿਰਾਂ ਦੀਆਂ ਸਾਰੀਆਂ ਪਾਰਕਿੰਗਾਂ ‘ਚ ਚਾਰਜਿੰਗ ਦੀ ਸਹੂਲਤ ਸਥਾਪਤ ਕੀਤੀ ਜਾ ਸਕੇ। ਇਸਦਾ ਫ਼ਾਇਦਾ ਇਹ ਵੀ ਹੋਵੇਗਾ ਕਿ ਭਵਿੱਖ ‘ਚ ਤਿਆਰ ਹੋਣ ਵਾਲੀਆਂ ਜਨਤਕ ਪਾਰਕਿੰਗਾਂ ‘ਚ ਇਲੈਕਟਿ੍ਕ ਵਾਹਨਾਂ ਦੀ ਚਾਰਜਿੰਗ ਲਈ ਪਹਿਲਾਂ ਤੋਂ ਥਾਂ ਸੁਰੱਖਿਅਤ ਰੱਖੀ ਜਾਵੇਗੀ। ਉੱਥੇ ਸਾਰੇ ਮੌਲ ਤੇ ਹੋਰ ਜਨਤਕ ਥਾਵਾਂ ‘ਤੇ ਪਾਰਕਿੰਗ ‘ਚ ਚਾਰਜਿੰਗ ਸਹੂਲਤ ਸਥਾਪਤ ਕਰਨ ਲਈ ਕਿਹਾ ਗਿਆ ਹੈ। ਸਰਕਾਰ ਵਲੋਂ ਕੁਝ ਅਜਿਹੇ ਜਨਤਕ ਸਟੇਸ਼ਨ ਲਗਾਉਣ ਦੀ ਸਿਫ਼ਾਰਸ਼ ਕੀਤੀ ਗਈ ਹੈ ਜਿੱਥੇ ਮੁਫਤ ‘ਚ ਚਾਰਜਿੰਗ ਸਹੂਲਤ ਮਿਲ ਸਕੇ।

Real Estate