ਟਵਿੱਟਰ ਨੇ ਭਾਰਤ ਵਿੱਚਲਾ ਆਪਣਾ ਮੁਖੀ ਹਟਾਇਆ, ਹੁਣ ਕਾਊਂਸਲ ਵੇਖੇਗੀ ਭਾਰਤ ਵਿਚਲਾ ਕੰਮ

151

ਭਾਰਤ ਸਰਕਾਰ ਨਾਲ ਜਾਰੀ ਤਣਾਅ ਦੇ ਦੌਰਾਨ ਟਵਿੱਟਰ ਨੇ ਐਲਾਨ ਕੀਤਾ ਹੈ ਕਿ ਕੰਪਨੀ ਅੱਗੇ ਤੋਂ ਕਿਸੇ ਇੱਕ ਵਿਅਕਤੀ ਨੂੰ ਭਾਰਤ ਵਿੱਚ ਆਪਣੇ ਕੰਮ ਦਾ ਮੁਖੀ ਨਹੀਂ ਬਣਾਏਗੀ ਸਗੋਂ ਇਹ ਕੰਮ ਇੱਕ “ਲੀਡਰਸ਼ਿਪ ਕਾਊਂਸਲ” ਕਰੇਗੀ। ਕੰਪਨੀ ਨੇ ਹਾਲਾਂਕਿ ਇਸ ਲਈ ਕੋਈ ਕਾਰਨ ਤਾਂ ਸਪਸ਼ਟ ਨਹੀਂ ਕੀਤਾ ਹੈ ਪਰ ਭਾਰਤ ਵਿੱਚ ਮੌਜੂਦਾ ਮੁਖੀ ਮਨੀਸ਼ ਮਹੇਸ਼ਵਰੀ ਨੂੰ ਅਮਰੀਕਾ ਸਥਿਤ ਦਫ਼ਤਰ ਵਿੱਚ ਹੁਣ ਰੈਵਿਨਿਊ ਸਟਰੈਟਿਜੀ ਐਂਡ ਆਪਰੇਸ਼ਨਜ਼ ਵਿੱਚ ਜ਼ਿੰਮੇਵਾਰੀ ਦੇ ਦਿੱਤੀ ਹੈ। ਇਹ ਲੀਡਰਸ਼ਿਪ ਕਾਊਂਸਲ ਕੰਪਨੀ ਦੀ ਅਮਰੀਕਾ ਵਿੱਚ ਸਥਿਤ ਮੁੱਖ ਦਫ਼ਤਰ ਪ੍ਰਤੀ ਸਿੱਧੀ ਜਵਾਬਦੇਹੀ ਹੋਵੇਗੀ।

Real Estate