ਭਾਰਤ ਵਿੱਚ ਲਾਂਚ ਹੋਈ ਨਵੀਂ ਸਕਰੈਪ ਪਾਲਿਸੀ, ਟੈਸਟਿੰਗ ਤੋਂ ਬਾਅਦ ਕਾਰ ਹੋਵੇਗੀ ਸਕਰੈਪ

99

ਭਾਰਤ ਵਿੱਚ ਰਾਸ਼ਟਰੀ ਆਟੋਮੋਬਾਈਲ ਸਕ੍ਰੈਪਿੰਗ ਨੀਤੀ ਲਾਂਚ ਹੋ ਗਈ ਹੈ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਗੁਜਰਾਤ ਵਿੱਚ ਨਿਵੇਸ਼ਕ ਸੰਮੇਲਨ ਵਿੱਚ ਹਿੱਸਾ ਲਿਆ। ਇਸ ਸੰਮੇਲਨ ਵਿੱਚ, ਪੀਐਮ ਮੋਦੀ ਨੇ ਰਾਸ਼ਟਰੀ ਆਟੋਮੋਬਾਈਲ ਸਕ੍ਰੈਪਿੰਗ ਨੀਤੀ ਵੀ ਲਾਂਚ ਕੀਤੀ ਹੈ।
ਹੁਣ ਪੁਰਾਣੀ ਕਾਰ ਨੂੰ ਸਕਰੈਪ ਕਰਨ ‘ਤੇ ਸਰਟੀਫਿਕੇਟ ਦਿੱਤਾ ਜਾਵੇਗਾ। ਜਿਸ ਵਿਅਕਤੀ ਕੋਲ ਇਹ ਸਰਟੀਫਿਕੇਟ ਹੋਵੇਗਾ, ਉਸ ਨੂੰ ਨਵੇਂ ਵਾਹਨ ਦੀ ਖਰੀਦ ‘ਤੇ ਰਜਿਸਟਰੇਸ਼ਨ ਲਈ ਕੋਈ ਪੈਸਾ ਨਹੀਂ ਦੇਣਾ ਪਵੇਗਾ। ਸਕਰੈਪ ਪਾਲਿਸੀ ਤੋਂ ਸੜਕ ਟੈਕਸ ਵਿੱਚ ਕੁਝ ਛੋਟ ਵੀ ਦਿੱਤੀ ਜਾਵੇਗੀ।

Real Estate