ਵਿਰੋਧੀ ਧਿਰਾਂ ਦੇ ਸਦਨ ‘ਚ ਹੰਗਾਮੇ ‘ਤੇ ਰੋਣ ਲੱਗੇ ਵੈਂਕਈਆ ਨਾਇਡੂ, ਕੀਤੀ ਸਖ਼ਤ ਨਿੰਦਾ

151

ਭਾਰਤ ਦੇ ਉਪ-ਰਾਸ਼ਟਰਪਤੀ ਤੇ ਰਾਜ ਸਭਾ ਦੇ ਸਪੀਕਰ ਐੱਮ ਵੈਂਕਈਆ ਨਾਇਡੂ ਨੇ ਸਦਨ ‘ਚ ਮੰਗਲਵਾਰ ਨੂੰ ਵਿਰੋਧੀ ਦਲ ਦੇ ਕੁਝ ਮੈਂਬਰਾਂ ਵਲੋਂ ਹੰਗਾਮਾ ਕਰਨ ਦੀ ਘਟਨਾ ਦੀ ਸਖ਼ਤ ਨਿੰਦਾ ਕੀਤੀ। ਉਨ੍ਹਾਂ ਨੇ ਆਪਣਾ ਬਿਆਨ ਖੜ੍ਹੇ ਹੋ ਕੇ ਪੜ੍ਹਿਆ ਅਤੇ ਇਸ ਦੌਰਾਨ ਉਹ ਕਾਫ਼ੀ ਭਾਵੁਕ ਹੋ ਗਏ। ਨਾਇਡੂ ਨੇ ਸਦਨ ਦੀ ਕਾਰਵਾਈ ਸ਼ੁਰੂ ਕਰਦੇ ਹੋਏ ਮੰਗਲਵਾਰ ਨੂੰ ਹੋਈ ਘਟਨਾ ਦਾ ਜ਼ਿਕਰ ਕੀਤਾ ਅਤੇ ਕਿਹਾ “ਮਾਨਸੂਨ ਸੈਸ਼ਨ ਦੌਰਾਨ ਕੁਝ ਮੈਂਬਰਾਂ ‘ਚ ਮੁਕਾਬਲੇਬਾਜ਼ੀ ਦੀ ਭਾਵਨਾ ਪੈਦਾ ਹੋਈ ਹੈ ਜੋ ਦੁਖਦ ਹੈ। ਕਿਸੇ ਵੀ ਪਵਿੱਤਰ ਸਥਾਨ ਦੀ ਮਾਣਹਾਨੀ ਗਲਤ ਹੈ। ਮੰਦਰ ਦਾ ਗਰਭਗ੍ਰਹਿ ਬਹੁਤ ਮਹੱਤਵਪੂਰਨ ਹੁੰਦਾ ਹੈ। ਲੋਕਤੰਤਰ ‘ਚ ਇਹ ਸਦਨ ਵੀ ਇਕ ਮੰਦਰ ਦੇ ਸਮਾਨ ਹੈ। ਇੱਥੇ ਜਨਰਲ ਸਕੱਤਰ ਅਤੇ ਰਿਪੋਰਟਰ ਬੈਠਦੇ ਹਨ। ਮੰਗਲਵਾਰ ਨੂੰ ਕੁਝ ਮੈਂਬਰਾਂ ਨੇ ਇੱਥੇ ਗਲਤ ਕੰਮ ਕੀਤਾ ਅਤੇ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ।”
ਮੰਗਲਵਾਰ ਨੂੰ ਵਿਰੋਧੀ ਦਲਾਂ ਦੇ ਮੈਂਬਰ ਖੇਤੀ ਕਾਨੂੰਨਾਂ ਅਤੇ ਪੈਗਾਸਸ ਜਾਸੂਸੀ ਮਾਮਲੇ ਨੂੰ ਲੈ ਕੇ ਹੰਗਾਮਾ ਕਰ ਰਹੇ ਸਨ। ਆਮ ਆਦਮੀ ਪਾਰਟੀ ਦੇ ਸੰਜੇ ਸਿੰਘ, ਤ੍ਰਿਣਮੂਲ ਕਾਂਗਰਸ ਦ ਮੌਸਮ ਨੂਰ, ਕਾਂਗਰਸ ਦੇ ਪ੍ਰਤਾਪ ਸਿੰਘ ਬਾਜਵਾ, ਮਾਰਕਸਵਾਦੀ ਕਮਿਊਨਿਸਟ ਪਾਰਟੀ ਦੇ ਸ਼ਿਵਦਾਸਨ ਅਤੇ ਭਾਰਤੀ ਕਮਿਊਨਿਸਟ ਪਾਰਟੀ ਦੇ ਵਿਨੇ ਵਿਸਵਮ ਨੇ ਜਨਰਲ ਸਕੱਤਰ ਦੇ ਮੇਜ ‘ਤੇ ਚੜ੍ਹ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਤੋਂ ਪਹਿਲਾਂ ਕਾਂਗਰਸ ਦੇ ਰਿਪੁਨ ਬੋਰਾ, ਦੀਪੇਂਦਰ ਹੁੱਡਾ ਅਤੇ ਕਾਂਗਰਸ ਦੇ ਰਾਜਮਣੀ ਪਟੇਲ ਵੀ ਮੇਜ ‘ਤੇ ਖੜ੍ਹੇ ਹੋ ਗਏ ਸਨ।

Real Estate