ਟੋਕੀਓ ਉਲੰਪਿਕ ਖੇਡ ਕੇ ਮੁੜਦਿਆਂ ਹੀ ਪਹਿਲਵਾਨ ਵਿਨੇਸ਼ ਫੋਗਾਟ ਨੂੰ ਕੀਤਾ ਗਿਆ ਮੁਅੱਤਲ

96

ਭਾਰਤੀ ਕੁਸ਼ਤੀ ਮਹਾਸੰਘ ਨੇ ਮੰਗਲਵਾਰ ਨੂੰ ਟੋਕੀਓ ਓਲੰਪਿਕ ਦੌਰਾਨ ਅਨੁਸ਼ਾਸਨਹੀਣਤਾ ਲਈ ਸਟਾਰ ਪਹਿਲਵਾਨ ਵਿਨੇਸ਼ ਫੋਗਾਟ ਨੂੰ ਅਸਥਾਈ ਰੂਪ ‘ਤੇ ਮੁਅੱਤਲ ਕਰ ਦਿੱਤਾ ਹੈ। ਮਹਾਂਸੰਘ ਵਲੋਂ ਉਨ੍ਹਾਂ ਦੇ ਸਾਥੀ ਪਹਿਲਵਾਨ ਸੋਨਮ ਮਲਿਕ ਨੂੰ ਵੀ ਨੋਟਿਸ ਜਾਰੀ ਕੀਤਾ ਹੈ। ਟੋਕੀਓ ਉਲੰਪਿਕ ਦੇ ਕੁਆਰਟਰ ਫਾਈਨਲ ‘ਚ ਕਰਾਰੀ ਹਾਰ ਤੋਂ ਬਾਅਦ ਬਾਹਰ ਹੋਈ ਵਿਨੇਸ਼ ਨੂੰ ਨੋਟਿਸ ਦਾ ਜਵਾਬ ਦੇਣ ਲਈ 16 ਅਗਸਤ ਤਕ ਦਾ ਸਮਾਂ ਦਿੱਤਾ ਗਿਆ ਹੈ, ਜਿਸ ‘ਚ ਤਿੰਨ ਗੱਲਾਂ ’ਤੇ ਅਨੁਸ਼ਾਸਨਹੀਣਤਾ ਦਾ ਜ਼ਿਕਰ ਹੈ। ਵਿਨੇਸ਼ ਨੇ ਭਾਰਤੀ ਟੀਮ ਦੇ ਮੈਂਬਰਾਂ ਨਾਲ ਟ੍ਰੇਨਿੰਗ ਤੋਂ ਨਾਂਹ ਕਰ ਦਿੱਤੀ ਸੀ। ਉਸ ਵਲੋਂ ਭਾਰਤੀ ਦਲ ਦੇ ਅਧਿਕਾਰਿਕ ਸਪਾਂਸਰ ਸ਼ਿਵ ਨਰੇਸ਼ ਦੀ ਜਰਸੀ ਵੀ ਨਹੀਂ ਪਾਈ ਗਈ। ਟੋਕੀਓ ‘ਚ ਮੌਜੂਦ ਅਧਿਕਾਰੀਆਂ ਨੇ ਦੱਸਿਆ ਕਿ ਵਿਨੇਸ਼ ਨੇ ਉਸ ਸਮੇਂ ਹੰਗਾਮਾ ਕੀਤਾ ਸੀ, ਜਦੋਂ ਉਨ੍ਹਾਂ ਦੇ ਭਾਰਤੀ ਸਾਥੀਆਂ ਕੋਲ ਇੱਕ ਕਮਰਾ ਦਿੱਤਾ ਗਿਆ ਸੀ। ਸੋਨਮ, ਅੰਸ਼ੂ ਮਲਿਕ ਤੇ ਸੀਮਾ ਬਿਸਲਾ ਦੇ ਬਾਰੇ ‘ਚ ਉਨ੍ਹਾਂ ਨੇ ਇਹ ਤਰਕ ਦਿੱਤਾ ਕਿ ਉਹ ਟੋਕੀਓ ਦੀ ਯਾਤਰਾ ਦੌਰਾਨ ਕੋਰੋਨਾ ਵਾਇਰਸ ਦੇ ਸੰਪਰਕ ਵਿਚ ਹੋ ਸਕਦੀ ਹੈ। ਉਸ ਨੇ ਕਿਸੇ ਵੀ ਭਾਰਤੀ ਪਹਿਲਵਾਨ ਨਾਲ ਟ੍ਰੇਨਿੰਗ ਨਹੀਂ ਲਈ। ਅਜਿਹਾ ਪ੍ਰਤੀਤ ਹੋਇਆ ਜਿਵੇਂ ਉਹ ਹੰਗਰੀ ਟੀਮ ਨਾਲ ਆਈ ਸੀ ਤੇ ਉਸਦਾ ਭਾਰਤੀ ਦਲ ਨਾਲ ਕੋਈ ਲੈਣਾ-ਦੇਣਾ ਨਹੀਂ ਸੀ। ਇੱਕ ਦਿਨ ਉਸਦਾ ਸਮਾਂ ਭਾਰਤੀ ਲੜਕੀਆਂ ਦੀ ਟ੍ਰੇਨਿੰਗ ਨਾਲ ਇਕੱਠਾ ਹੋ ਗਿਆ। ਉਸ ਨੇ ਇਕੱਠਿਆਂ ਟ੍ਰੇਨਿੰਗ ਲੈਣ ਤੋਂ ਨਾਂਹ ਕਰ ਦਿੱਤੀ ਸੀ। ਇਸੇ ਦੌਰਾਨ 19 ਸਾਲਾ ਸੋਨਮ ਨੂੰ ਦੁਰਵਿਵਹਾਰ ਲਈ ਨੋਟਿਸ ਜਾਰੀ ਕੀਤਾ ਗਿਆ ਹੈ।

Real Estate