ਕੋਵਿਡ ਦੌਰਨ ਹੋਈਆਂ ਟੋਕੀਓ ਓਲੰਪਿਕ ਖੇਡਾਂ ਦੀ ਹੋਈ ਸਮਾਪਤੀ

146

ਕੋਵਿਡ ਮਹਾਮਾਰੀ ਦੇ ਦੌਰ ਵਿੱਚ ਕਰਵਾਈਆਂ ਗਈਆਂ ਟੋਕੀਓ ਓਲੰਪਿਕ ਖੇਡਾਂ ਦੀਆਂ ਸਮਾਪਤੀ ਹੋ ਗਈ ਹੈ । ਸਮਾਗਮ ਦੇ ਸ਼ੁਰੂ ਵਿੱਚ ਇਕ ਵੀਡੀਓ ਕਲਿੱਪ ਦਿਖਾਈ ਗਈ ਜਿਸ ਵਿੱਚ ਬੀਤੇ 17 ਦਿਨਾਂ ਵਿੱਚ ਹੋਈਆਂ ਖੇਡਾਂ ਦੇ ਵੇਰਵੇ ਪੇਸ਼ ਕੀਤੇ ਗਏ। ਇਸ ਮੌਕੇ ਆਤਿਸ਼ਬਾਜ਼ੀ ਵੀ ਕੀਤੀ ਗਈ ਤੇ ਓਲੰਪਿਕ ਖੇਡਾਂ ਦੇ ਪ੍ਰਬੰਧਕਾਂ ਨੇ ਉਨ੍ਹਾਂ ਸਾਰੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇਨ੍ਹਾਂ ਖੇਡਾਂ ਨੂੰ ਨੇਪਰੇ ਚਾੜ੍ਹਨ ਵਿੱਚ ਸਹਿਯੋਗ ਦਿੱਤਾ। ਇਸ ਮੌਕੇ ਜਪਾਨ ਦੇ ਕਰਾਊਨ ਪ੍ਰਿੰਸ ਅਕੀਸ਼ੀਨੋ ਤੇ ਕੌਮਾਂਤਰੀ ਓਲੰਪਿਕ ਕਮੇਟੀ ਦੇ ਪ੍ਰਧਾਨ ਥੋਮਸ ਬੈਚ ਵੀ ਹਾਜ਼ਰ ਸਨ।

Real Estate