ਸ੍ਰੀ ਦੇਸ ਰਾਜ ਏ ਆਈ ਜੀ, ਤੀਜੀ ਵਾਰ ਡੀ ਜੀ ਪੀ ਡਿਸਕ ਐਵਾਰਡ ਨਾਲ ਸਨਮਾਨਿਤ

99

ਬਠਿੰਡਾ, 6 ਅਗਸਤ, ਬਲਵਿੰਦਰ ਸਿੰਘ ਭੁੱਲਰ

ਸਾਊ ਤੇ ਇਮਾਨਦਾਰ ਅਫ਼ਸਰ ਜਾਣੇ ਜਾਂਦੇ ਸ੍ਰੀ ਦੇਸ ਰਾਜ ਕੰਬੋਜ ਏ ਆਈ ਜੀ ਕਾਊਂਟਰ ਇੰਟੈਂਲੀਜੈਸ ਬਠਿੰਡਾ ਅਤੇ ਐਡੀਸਨਲ ਚਾਰਜ ਏ ਆਈ ਜੀ, ਜੋਨਲ ਇੰਟੈਂਲੀਜੈਸ ਫਿਰੋਜਪੁਰ ਨੂੰ ਡਾਇਰੈਕਟਰ ਜਨਰਲ ਆਫ਼ ਪੁਲਿਸ ਪੰਜਾਬ ਵੱਲੋਂ ਡੀ ਜੀ ਪੀ ਡਿਸਕ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।
ਜਿਲ੍ਹਾ ਫਿਰੋਜਪੁਰ ਦੇ ਪਿੰਡ ਘੁੱਲਾ ਦੇ ਜੰਮਪਲ ਸ੍ਰੀ ਦੇਸ ਰਾਜ 1982 ’ਚ ਬਤੌਰ ਸਿਪਾਹੀ ਭਰਤੀ ਹੋਏ। ਉਹਨਾਂ ਦੀ ਵਿਭਾਗ ਵਿੱਚ ਕੀਤੀ ਸੇਵਾ ਤੇ ਮਿਹਨਤ ਨੂੰ ਵੇਖਦਿਆਂ ਉਹਨਾਂ ਨੂੰ 2010 ਵਿੱਚ ਰਾਸਟਰਪਤੀ ਪੁਲਿਸ ਮੈਡਲ ਫਾਰ ਮੈਰੀਟੋਰੀਅਸ ਸਰਵਿਸ ਨਾਲ ਸਨਮਾਨਿਤ ਕੀਤਾ ਗਿਆ। 2013 ਵਿੱਚ ਉਹ ਸੁਪਰਡੈਂਟ ਆਫ ਪੁਲਿਸ ਬਣੇ। ਉਹਨਾਂ ਦੀ ਲਗਾਤਾਰ ਮਿਹਨਤ ਤੇ ਡਿਉਟੀ ਪ੍ਰਤੀ ਇਮਾਨਦਰੀ ਨਾਲ ਸਮਰਪਿਤ ਰਹਿਣ ਅਤੇ ਉ¤ਚ ਪੱਧਰੀ ਸੇਵਾਵਾਂ ਦੇਣ ਬਦਲੇ ਸਾਲ 2014 ਅਤੇ 2015 ਵਿੱਚ ਵੀ ਡਾਇਰੈਕਟਰ ਜਨਰਲ ਆਫ਼ ਪੁਲਿਸ ਪੰਜਾਬ ਵੱਲੋਂ ਡੀ ਜੀ ਪੀ ਡਿਸਕ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਹੁਣ ਉਹਨਾਂ ਦੀ 39 ਸਾਲ ਦੀ ਸਾਫ ਸੁਥਰੀ ਸੇਵਾ ਨੂੰ ਮੁੱਖ ਰਖਦਿਆਂ ਤੀਜੀ ਵਾਰ ਡੀ ਜੀ ਪੀ ਡਿਸਕ ਐਵਾਰਡ ਨਾਲ ਸਨਮਾਨਆਿ ਗਿਆ ਹੈ।
ਜਿਲ੍ਹਾ ਸੰਗਰੂਰ, ਮੁਕਤਸਰ, ਜ¦ਧਰ, ਪਟਿਆਲਾ, ਫਰੀਦਕੋਟ, ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ ਵਿਖੇ ਸੇਵਾ ਨਿਭਾ ਚੁੱਕੇ ਸ੍ਰੀ ਦੇਸ ਰਾਜ ਉਹਨਾਂ ਚੋਣਵੇਂ ਅਫ਼ਸਰਾਂ ਵਿੱਚ ਸਾਮਲ ਹਨ, ਜਿਹਨਾਂ ਨੂੰ ਰਾਸਟਰਪਤੀ ਪੁਲਿਸ ਮੈਡਲ ਸਮੇਤ ਤਿੰਨ ਵਾਰ ਡੀ ਜੀ ਪੀ ਡਿਸਕ ਐਵਾਰਡ ਪ੍ਰਾਪਤ ਹੋਇਆ ਹੈ। ਇਹ ਐਵਾਰਡ ਹਾਸਲ ਕਰਨ ਉਪਰੰਤ ਉਹਨਾਂ ਕਿਹਾ ਕਿ ਉਹ ਵਿਭਾਗ ਵਿੱਚ ਹੋਰ ਵਧੇਰੇ ਮਿਹਨਤ ਤੇ ਤਨਦੇਹੀ ਨਾਲ ਸੇਵਾ ਨਿਭਾਉਣਗੇ।

Real Estate