ਬੀਚ ਹੈਂਡਵਾਲ : ਖਿਡਾਰਨਾਂ ਵੱਲੋਂ ਬਿਕਨੀ ਬੌਟਮ ਨਾ ਪਹਿਨਣ ਤੇ ਜੁਰਮਾਨਾ

148

ਨੌਰਵੇ ਦੀ ਮਹਿਲਾ ਬੀਚ ਹੈਂਡਬਾਲ ਟੀਮ ਨੂੰ ਜੁਰਮਾਨਾ ਲਗਾ ਦਿੱਤਾ ਗਿਆ । ਅਜਿਹਾ ਇਸ ਕਰਕੇ ਹੋਇਆ ਹੈ ਕਿਉਂਕਿ ਉਨ੍ਹਾਂ ਨੇ ਟੂਰਨਾਮੈਂਟ ਦੌਰਾਨ ਬਿਕਨੀ ਬੌਟਮਜ਼ ਪਾਉਣ ਦੀ ਬਜਾਏ ਸ਼ਾਰਟਸ ਪਾਏ। ਨੌਰਵੇ ਦੀ ਮਹਿਲਾ ਟੀਮ ਨੇ ਯੂਰਪੀਅਨ ਬੀਚ ਹੈਂਡਬਾਲ ਚੈਂਪੀਅਨਸ਼ਿਪ ਦੇ ਦੌਰਾਨ ਬਿਕਨੀ ਬੌਟਮ ਪਾਉਣ ਤੋਂ ਇਨਕਾਰ ਕਰ ਦਿੱਤਾ। ਨਤੀਜੇ ਵਜੋਂ ਉਨ੍ਹਾਂ ਉੱਪਰ 1,295 ਪਾਉਂਡ ਦਾ ਜੁਰਮਾਨਾ ਲਗਾਇਆ ਗਿਆ। ਨੌਰਵੇ ਦੀ ਮਹਿਲਾ ਟੀਮ ਨੇ ਯੂਰੋਪੀਅਨ ਬੀਚ ਹੈਂਡਬਾਲ ਚੈਂਪੀਅਨਸ਼ਿਪ ਦੇ ਦੌਰਾਨ ਬਿਕਨੀ ਬੌਟਮ ਪਾਉਣ ਤੋਂ ਇਨਕਾਰ ਕਰ ਦਿੱਤਾ ਸੀ। ਹੁਣ ਵੱਡੀ ਗਿਣਤੀ ਵਿੱਚ ਲੋਕ ਨੌਰਵੇ ਦੀ ਟੀਮ ਦੇ ਸਮਰਥਨ ਵਿਚ ਆਏ ਹਨ ਅਤੇ ਖੇਡਾਂ ਵਿਚ ਔਰਤਾਂ ਦੇ ਸਰੀਰ ਦੇ ਪ੍ਰਦਰਸ਼ਨ ਨੂੰ ਲੈ ਕੇ ਉਨ੍ਹਾਂ ਉੱਪਰ ਦਬਾਅ ਬਣਾਏ ਜਾਣ ਦਾ ਵਿਰੋਧ ਕਰ ਰਹੇ ਹਨ। ਗ੍ਰੈਮੀ ਐਵਾਰਡ ਵਿਜੇਤਾ ਅਤੇ ਮਸ਼ਹੂਰ ਗਾਇਕਾ ਪਿੰਕ ਨੇ ਵੀ ਨੌਰਵੇ ਦੀ ਟੀਮ ਦਾ ਸਮਰਥਨ ਕੀਤਾ ਹੈ। ਸਮਰਥਨ ਦੇ ਨਾਲ-ਨਾਲ ਪਿੰਕ ਨੇ ਖਿਡਾਰਨਾਂ ਉੱਪਰ ਲੱਗੇ ਜੁਰਮਾਨੇ ਦੀ ਰਾਸ਼ੀ ਭਰਨ ਦੀ ਪੇਸ਼ਕਸ਼ ਵੀ ਕੀਤੀ ਹੈ। ਪਿੰਕ ਨੇ ਟਵੀਟ ਵਿੱਚ ਲਿਖਿਆ,” ਮੈਨੂੰ ਨੌਰਵੇ ਦੀ ਮਹਿਲਾ ਬੀਚ ਹੈਂਡਬਾਲ ਟੀਮ ਉੱਪਰ ਮਾਣ ਹੈ। ਉਨ੍ਹਾਂ ਨੇ ਆਪਣੇ ਯੂਨੀਫਾਰਮ ਨਾਲ ਜੁੜੇ ਬੇਹੱਦ ਮਹਿਲਾ ਵਿਰੋਧੀ ਨਿਯਮ ਦਾ ਵਿਰੋਧ ਕੀਤਾ। ਅਸਲ ਵਿੱਚ ਤਾਂ ਯੂਰਪੀਅਨ ਹੈਂਡਬਾਲ ਫੈਡਰੇਸ਼ਨ ਉੱਪਰ ‘ਸੈਕਸਸਿਸਮ’ ਲਈ ਜੁਰਮਾਨਾ ਲਗਾਉਣਾ ਚਾਹੀਦਾ ਹੈ। ਤੁਹਾਡੇ ਲਈ ਚੰਗੀ ਗੱਲ ਹੈ ਲੇਡੀਜ਼! ਮੈਨੂੰ ਖ਼ੁਸ਼ੀ ਹੋਵੇਗੀ ਜੇਕਰ ਮੈਂ ਤੁਹਾਡੇ ਉਤੇ ਲੱਗਿਆ ਜੁਰਮਾਨਾ ਭਰ ਸਕਾਂ। ਇਸ ਨੂੰ ਜਾਰੀ ਰੱਖੋ।”
ਦੂਜੇ ਪਾਸੇ ਯੂਰਪੀਅਨ ਹੈਂਡਬਾਲ ਫੈਡਰੇਸ਼ਨ ਨੇ ਆਪਣੇ ਬਚਾਅ ਵਿੱਚ ਆਖਿਆ ਹੈ ਕਿ ਨੌਰਵੇ ਮਹਿਲਾ ਟੀਮ ਦੀ ਪੁਸ਼ਾਕ ‘ਅਣਉਚਿਤ’ ਸੀ। ਸੋਸ਼ਲ ਮੀਡੀਆ ਉੱਪਰ ਵੀ ਨਾਰਵੇ ਦੀ ਟੀਮ ਉੱਪਰ ਲੱਗੇ ਇਸ ਜੁਰਮਾਨੇ ਦਾ ਭਾਰੀ ਵਿਰੋਧ ਹੋ ਰਿਹਾ ਹੈ। ਉੱਥੇ ਹੀ ਟੀਮ ਦਾ ਕਹਿਣਾ ਹੈ ਕਿ ਉਹ ਖੇਡ ਵਿੱਚ ਸੈਕਸਿਸਟ ਨਿਯਮਾਂ ਦਾ ਵਿਰੋਧ ਜਾਰੀ ਰੱਖੇਗੀ ਅਤੇ ਅਗਲੇ ਮੈਚ ਵਿੱਚ ਵੀ ਬਿਕਨੀ ਪਾਰਟਮ ਦੀ ਬਜਾਏ ਸ਼ਾਰਟਸ ਸੀ ਪਹਿਨੀ ਜਾਵੇਗੀ।
ਖੇਡਾਂ ਵਿੱਚ ਔਰਤਾਂ ਦੇ ਸੈਕਸਲਾਈਜੇਸ਼ਨ ਦਾ ਮੁੱਦਾ ਕੋਈ ਨਵਾਂ ਨਹੀਂ ਹੈ। ਕਦੇ ਖਿਡਾਰਨਾਂ ਨੂੰ ਘੱਟ ਅਤੇ ਛੋਟੇ ਕੱਪੜੇ ਪਾਉਣ ਲਈ ਆਲੋਚਨਾ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਕਦੇ ਉਨ੍ਹਾਂ ਉੱਪਰ ਛੋਟੇ ਕੱਪੜੇ ਪਾਉਣ ਦਾ ਦਬਾਅ ਬਣਾਇਆ ਜਾਂਦਾ ਹੈ। ਭਾਰਤੀ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਨੇ ਜਦੋਂ ਟੈਨਿਸ ਖੇਡਣਾ ਸ਼ੁਰੂ ਕੀਤਾ ਤਾਂ ਛੋਟੀ ਸਕਰਟ ਪਾਉਣ ਦੇ ਕਾਰਨ ਇੱਕ ਤਬਕੇ ਨੇ ਉਨ੍ਹਾਂ ਦੇ ਖ਼ਿਲਾਫ਼ ਫਤਵਾ ਤੱਕ ਜਾਰੀ ਕਰ ਦਿੱਤਾ ਸੀ।
ਉੱਥੇ ਹੀ ਸਾਲ ਵਿੱਚ ਬੈਡਮਿੰਟਨ ਵਰਲਡ ਫੈਡਰੇਸ਼ਨ ਨੇ ਖੇਡ ਵਿੱਚ ‘ਗਲੈਮਰ’ ਲੈ ਕੇ ਆਉਣ ਲਈ ਖਿਡਾਰਨਾਂ ਨੂੰ ਸ਼ਾਰਟਸ ਦੀ ਬਜਾਏ ਸਕਰਟ ਪਹਿਨਣ ਦੇ ਨਿਰਦੇਸ਼ ਦਿੱਤੇ ਸਨ ਪਰ ਵਿਰੋਧ ਹੋਣ ਕਾਰਨ ਉਨ੍ਹਾਂ ਨੂੰ ਆਪਣਾ ਇਹ ਫ਼ੈਸਲਾ ਵਾਪਸ ਲੈਣਾ ਪਿਆ ਸੀ।

Real Estate