ਕੰਧਾਰ ਹਵਾਈ ਅੱਡੇ ‘ਤੇ ਰਾਕੇਟ ਹਮਲਾ

168

ਤਾਲਿਬਾਨ ਦੇ ਵਧਦੇ ਕਬਜੇ ਦੌਰਾਨ ਅਫਗਾਨਿਸਤਾਨ ਦੇ ਕੰਧਾਰ ਹਵਾਈ ਅੱਡੇ ‘ਤੇ ਰਾਕੇਟ ਹਮਲਾ ਹੋਇਆ। ਮੀਡੀਆ ਰਿਪੋਰਟਾਂ ਮੁਤਾਬਕ ਹਵਾਈ ਅੱਡੇ ‘ਤੇ ਤਿੰਨ ਰਾਕੇਟ ਦਾਗੇ ਗਏ ਹਨ। ਬੀਤੀ ਰਾਤ ਹੋਏ ਇਸ ਹਮਲੇ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਹਮਲੇ ਤੋਂ ਬਾਅਦ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਤੁਹਾਨੂੰ ਦੱਸ ਦੇਈਏ ਕਿ ਤਾਲਿਬਾਨ ਲੜਾਕਿਆਂ ਨੇ ਕੰਧਾਰ ਨੂੰ ਘੇਰ ਲਿਆ ਹੈ ਅਤੇ ਇਸ ਸਮੇਂ ਸ਼ਹਿਰ ਵਿੱਚ ਅਫਗਾਨ ਸੁਰੱਖਿਆ ਬਲਾਂ ਨਾਲ ਜੰਗ ਜਾਰੀ ਹੈ।

Real Estate