ਕਰੋਨਾ ਪਾਜਿਟਿਵ ਰੇਟ 10% ਤੱਕ ਪਹੁੰਚਣ ਤੇ ਸੂਬਿਆਂ ਨੂੰ ਲੌਕਡਾਉਣ ਲਗਾਉਣ ਦੀ ਸਲਾਹ

101

ਭਾਰਤ ਭਰ ਵਿਚ ਕੋਰੋਨਾ ਦੀ ਤੀਜੀ ਲਹਿਰ ਬਾਰੇ ਮਿਲ ਰਹੇ ਸੰਕੇਤਾਂ ਨੂੰ ਵੇਖਦਿਆਂ ਕੇਂਦਰ ਸਰਕਾਰ ਨੇ ਸੂਬਿਆਂ ਨੂੰ ਹਦਾਇਤਾਂ ਦਿੱਤੀਆਂ ਹਨ । ਇਨ੍ਹਾਂ ਦਿਨਾਂ ਵਿੱਚ ਕੋਰੋਨਾ ਦੇ ਲਗਭਗ 40 ਹਜ਼ਾਰ ਤੋਂ ਵੱਧ ਨਵੇਂ ਕੇਸ ਹਰ ਰੋਜ਼ ਆ ਰਹੇ ਹਨ। ਕੁਝ ਰਾਜਾਂ ਵਿੱਚ, ਸਥਿਤੀ ਚਿੰਤਾਜਨਕ ਹੈ। ਇਸ ਲਈ ਕੇਂਦਰ ਸਰਕਾਰ ਨੇ ਅਜਿਹੇ 10 ਰਾਜਾਂ ਦੇ 46 ਜ਼ਿਲ੍ਹਿਆਂ ਨੂੰ ਸਖਤ ਕੰਟੇਨਮੈਂਟ ਜ਼ੋਨ ਬਣਾਉਣ ਦੇ ਆਦੇਸ਼ ਦਿੱਤੇ ਹਨ। ਇਨ੍ਹਾਂ ਜ਼ਿਲ੍ਹਿਆਂ ਵਿਚ ਪਾਜੀਟਿਵ ਦਰ 10 ਪ੍ਰਤੀਸ਼ਤ ਤੋਂ ਵੱਧ ਹੈ, ਭਾਵ ਹਰ ਸੌ ਨਮੂਨਿਆਂ ਦੀ ਜਾਂਚ ਵਿੱਚ 10 ਤੋਂ ਵੱਧ ਲੋਕ ਕੋਰੋਨਾ ਨਾਲ ਸੰਕਰਮਿਤ ਹੋ ਰਹੇ ਹਨ। ਭੀੜ ਨੂੰ ਘਟਾਉਣ ਲਈ ਕੇਂਦਰ ਨੇ ਅਜਿਹੇ ਜ਼ਿਲ੍ਹਿਆਂ ਵਿੱਚ ਲੋਕਾਂ ਦੀ ਆਵਾਜਾਈ ‘ਤੇ ਸਖਤ ਪਾਬੰਦੀਆਂ ਦੇ ਆਦੇਸ਼ ਦਿੱਤੇ ਹਨ। ਸਰਕਾਰ ਨੇ 10 ਸੂਬਿਆਂ ਨੂੰ ਕਿਹਾ ਹੈ ਕਿ ਜਿਨ੍ਹਾਂ ਜ਼ਿਲ੍ਹਿਆਂ ’ਚ ਕਰੋਨਾ ਦੀ ਪਾਜ਼ੇਟੀਵਿਟੀ ਦਰ 10 ਫ਼ੀਸਦ ਤੋਂ ਜ਼ਿਆਦਾ ਹੈ, ਉਥੇ ਸਖ਼ਤ ਪਾਬੰਦੀਆਂ ਲਗਾਉਣ ਬਾਰੇ ਵਿਚਾਰ ਕੀਤਾ ਜਾਵੇ। ਇਨ੍ਹਾਂ 10 ਸੂਬਿਆਂ ’ਚ ਪਿਛਲੇ ਕੁਝ ਦਿਨਾਂ ਦੌਰਾਨ ਲਾਗ ਦੇ ਵਧੇਰੇ ਕੇਸ ਦਰਜ ਕੀਤੇ ਗਏ ਹਨ। ਕੇਂਦਰ ਮੁਤਾਬਕ 46 ਜ਼ਿਲ੍ਹਿਆਂ ’ਚ ਪਾਜ਼ੇਟੀਵਿਟੀ ਦਰ 10 ਫ਼ੀਸਦ ਤੋਂ ਜ਼ਿਆਦਾ ਹੈ ਜਦਕਿ 53 ਹੋਰਾਂ ’ਚ ਇਹ 5 ਤੋਂ 10 ਫ਼ੀਸਦ ਵਿਚਕਾਰ ਹੈ। ਕੇਂਦਰ ਨੇ ਇਨ੍ਹਾਂ ਸੂਬਿਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਕਰੋਨਾ ਦੀ ਪਛਾਣ ਲਈ ਟੈਸਟਿੰਗ ਵਧਾਉਣ। ਸਿਹਤ ਮੰਤਰਾਲੇ ਨੇ ਕਿਹਾ ਕਿ ਇਨ੍ਹਾਂ ਜ਼ਿਲ੍ਹਿਆਂ ’ਚ ਢਿੱਲ ਦਿੱਤੇ ਜਾਣ ਨਾਲ ਭਵਿੱਖ ’ਚ ਹਾਲਾਤ ਵਿਗੜ ਸਕਦੇ ਹਨ। ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਉੱਚ ਪੱਧਰੀ ਮੀਟਿੰਗ ਕਰਕੇ ਕੇਰਲਾ, ਮਹਾਰਾਸ਼ਟਰ, ਕਰਨਾਟਕ, ਤਾਮਿਲ ਨਾਡੂ, ਉੜੀਸਾ, ਆਸਾਮ, ਮਿਜ਼ੋਰਮ, ਮੇਘਾਲਿਆ, ਆਂਧਰਾ ਪ੍ਰਦੇਸ਼ ਅਤੇ ਮਨੀਪੁਰ ’ਚ ਕਰੋਨਾ ਹਾਲਾਤ ਦੀ ਸਮੀਖਿਆ ਕੀਤੀ।

Real Estate