ਆ ਰਿਹਾ ਭਾਰਤ ਸਰਕਾਰ ਦਾ Whatsapp !

159

ਭਾਰਤ ਦੀ ਕੇਂਦਰ ਸਰਕਾਰ ਨੇ ਇੰਸਟੈਂਟ ਮੈਸੇਜਿੰਗ ਐਪ “ਸੰਦੇਸ਼”(sandes) ਲਾਂਚ ਕੀਤਾ ਹੈ। ਹਾਲਾਂਕਿ ਅਜੇ ਇਹ ਸਰਕਾਰੀ ਮੁਲਾਜ਼ਮਾਂ ਲਈ ਇਸੇਤਮਾਲ ‘ਚ ਹੋਵੇਗਾ। ਬਾਅਦ ‘ਚ ਆਮ ਜਨਤਾ ਲਈ ਉਪਲਬਧ ਹੋਵੇਗਾ। ਸੰਦੇਸ਼ ਐਪ ਦੀ ਟੈਸਟਿੰਗ ਚੱਲ ਰਹੀ ਹੈ, ਪਿਛਲੇ ਸਾਲ 2020 ‘ਚ ਕੇਂਦਰੀ ਮੰਤਰੀ ਰਵੀਸ਼ੰਕਰ ਨੇ ਐਲਾਨ ਕੀਤਾ ਸੀ ਕਿ ਜਲਦ ਹੀ ਅਸੀਂ ਵ੍ਹਟਸਐਪ ਦੀ ਟੱਕਰ ਦਾ ਐਪ ਲਿਆਉਣਗੇ। ਅਧਿਕਾਰਤ ਵੈੱਬਸਾਈਟ GIMS.gov.in ‘ਤੇ ਜਾ ਕੇ ਇਸ ਐਪ ਬਾਰੇ ‘ਚ ਜਾਣਕਾਰੀ ਲੈ ਸਕਦੇ ਹਨ। ਜਦੋਂ ਤੁਸੀਂ ਵੀ GIMS.gov.in ‘ਤੇ ਜਾਓਗੇ ਤਾਂ ਸੰਦੇਸ਼ ਐਪ ਬਾਰੇ ‘ਚ ਜਾਣਕਾਰੀ ਮਿਲੇਗੀ, ਕਿਵੇਂ ਸਾਈਨ ਇਨ ਹੋਵੇਗਾ, ਪ੍ਰਾਈਵੇਸੀ ਪਾਲਿਸੀ ਤੇ ਓਟੀਪੀ ਤੋਂ ਸਬੰਧਿਤ ਜਾਣਕਾਰੀ ਤੁਹਾਨੂੰ ਮਿਲ ਜਾਵੇਗੀ। ਇਸ ਸਰਕਾਰੀ ਚੈਂਟਿੰਗ ਐਪ ਨੂੰ ਗਵਰਨਮੈਂਟ ਇੰਸਟੈਂਟ ਮੈਸੇਜਿੰਗ ਸਿਸਟਮ ਕਿਹਾ ਜਾਵੇਗਾ। ਸਰਕਾਰ ਜਲਦ ਹੀ ਆਮ ਨਾਗਰਿਕਾਂ ਨੂੰ ਇਸ ਐਪ ਨੂੰ ਉਪਲਬਧ ਕਰਵਾਉਣ ਜਾ ਰਹੀ ਹੈ।

Real Estate