ਸਾਰੇ ਟੱਬਰ ਦਾ ਜਨਮਦਿਨ ਇੱਕ ਹੀ !

307

ਪਾਕਿਸਤਾਨ ਦੇ ਇੱਕ ਪਰਿਵਾਰ ਦਾ ਨਾਮ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿੱਚ ਦਰਜ ਹੋਇਆ ਹੈ। ਇਸ ਪਰਿਵਾਰ ਦੇ 9 ਮੈਂਬਰ ਇੱਕ ਹੀ ਦਿਨ ਪਰ ਵੱਖ ਵੱਖ ਸਾਲਾਂ ਵਿੱਚ ਪੈਦਾ ਹੋਏ ਹਨ। 2012 ਤੋਂ ਇਹ ਰਿਕਾਰਡ ਪਹਿਲਾਂ ਅਮਰੀਕਾ ਦੇ ਇੱਕ ਪਰਿਵਾਰ ਦੇ ਨਾਮ ਸੀ। ਇਸ ਪਰਿਵਾਰ ਦੇ ਪੰਜ ਬੱਚਿਆਂ ਦਾ ਜਨਮ 5 ਫ਼ਰਵਰੀ ਨੂੰ ਵੱਖ ਵੱਖ ਵਰ੍ਹਿਆਂ ਵਿੱਚ ਹੋਇਆ ਸੀ। ਸਿੰਧ ਦੇ ਲਰਕਾਨਾ ਖੇਤਰ ਵਿੱਚ ਵਸਦੇ ਆਮਿਰ ਅਲੀ ਮਾਂਗੀ, ਉਨ੍ਹਾਂ ਦੀ ਪਤਨੀ ਖਦੀਜਾ ਆਮਿਰ ਅਤੇ ਸਾਰੇ ਸੱਤ ਬੱਚਿਆਂ ਦਾ ਜਨਮ 1 ਅਗਸਤ ਨੂੰ ਹੋਇਆ ਹੈ। ਆਮਿਰ ਦਾ ਜਨਮ 1 ਅਗਸਤ 1968, ਖਦੀਜਾ ਦਾ ਜਨਮ 1 ਅਗਸਤ 1973 ਨੂੰ ਹੋਇਆ ਹੈ। ਵੱਡੀ ਬੇਟੀ ਸਿੰਧੂ, ਜੁੜਵਾਂ ਬੇਟਿਆਂ ਸਪਨਾ ਅਤੇ ਸੱਸੀ, ਬੇਟੇ ਆਮਿਰ, ਜੁੜਵਾ ਬੇਟੇ ਅੰਬਰ, ਅਮਰ ਮਾਂਗੀ, ਛੋਟੇ ਬੇਟੇ ਅਹਿਮਰ ਦਾ ਜਨਮ ਵੀ 1 ਅਗਸਤ ਨੂੰ ਹੀ ਹੋਇਆ ਹੈ। ਜੁੜਵਾ ਬੇਟੀਆਂ ਦਾ ਜਨਮ 1998 ਅਤੇ ਜੁੜਵਾਂ ਬੇਟਿਆਂ ਦਾ ਜਨਮ 2003 ਵਿੱਚ ਹੋਇਆ ਹੈ। ਆਮਿਰ ਅਤੇ ਖਦੀਜਾ ਦਾ ਵਿਆਹ ਵੀ 1 ਅਗਸਤ ਨੂੰ ਹੀ ਹੋਇਆ ਹੈ ਅਤੇ ਆਪਣੇ ਕੰਮਕਾਜ ਦੀ ਸ਼ੁਰੂਆਤ ਵੀ ਆਮਿਰ ਨੇ 1 ਅਗਸਤ ਨੂੰ ਹੀ ਕੀਤੀ ਸੀ। ਆਮਿਰ ਅਲੀ ਮਾਂਗੀ ਜੋਤਿਸ਼ ਵਿੱਦਿਆ ਵਿੱਚ ਵਿਸ਼ਵਾਸ ਕਰਦੇ ਹਨ ਅਤੇ ਕਵਿਤਾਵਾਂ ਵੀ ਲਿਖਦੇ ਹਨ। ਉਨ੍ਹਾਂ ਕੋਲ ਕਈ ਵਿਸ਼ਿਆਂ ਵਿੱਚ ਮਾਸਟਰ ਡਿਗਰੀ ਹੈ ਜਿਸ ਵਿੱਚ ਅੰਤਰਰਾਸ਼ਟਰੀ ਸਬੰਧ, ਅਰਥ ਸ਼ਾਸਤਰ ਅਤੇ ਸਮਾਜਿਕ ਵਿਗਿਆਨ ਸ਼ਾਮਿਲ ਹਨ। ਆਮਿਰ ਇੱਕ ਸਕੂਲ ਟੀਚਰ ਹਨ ਅਤੇ ਉਨ੍ਹਾਂ ਦੇ ਪਰਿਵਾਰ ਵਿੱਚ ਸਭ ਲੋਕ ਆਪਣੇ ਜਨਮਦਿਨ ਦਾ ਕੇਕ ਇਕੱਠੇ ਕੱਟਦੇ ਹਨ। ਆਪਣੇ ਇੱਕ ਦੋਸਤ ਦੇ ਕਹਿਣ ‘ਤੇ ਉਨ੍ਹਾਂ ਨੇ ‘ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ’ ਨੂੰ ਆਪਣੀ ਅਰਜ਼ੀ ਭੇਜੀ ਸੀ। ਇੱਕ ਸਾਲ ਦੇ ਅੰਦਰ ਅੰਦਰ ਉਨ੍ਹਾਂ ਨੇ ਆਮਿਰ ਤੋਂ ਇਸ ਦਾਅਵੇ ਸਬੰਧੀ ਦਸਤਾਵੇਜ਼ ਮੰਗੇ ਅਤੇ ਇੱਕ ਸਾਲ ਬਾਅਦ ਉਨ੍ਹਾਂ ਨੂੰ ਅਧਿਕਾਰਿਕ ਦਸਤਾਵੇਜ਼ ਭੇਜ ਦਿੱਤਾ ਗਿਆ ਤੇ ਉਨ੍ਹਾਂ ਦਾ ਨਾਮ ਇਸ ਵਿੱਚ ਦਰਜ ਹੋ ਗਿਆ।

Real Estate