ਭਾਰਤ ਦੀ ਸਭ ਤੋਂ ਬਜੁਰਗ 105 ਸਾਲਾਂ ਐਥਲੀਟ ਬੇਬੇ ਮਾਨ ਕੌਰ ਦਾ ਹੋਇਆ ਦਿਹਾਂਤ

242

ਭਾਰਤ ਦੀ ਸਭ ਤੋਂ ਬਜ਼ੁਰਗ ਐਥਲੀਟ ਬੇਬੇ ਮਾਨ ਕੌਰ ਦਾ ਅੱਜ ਦਿਹਾਂਤ ਹੋ ਗਿਆ। ਮਾਨ ਕੌਰ ਕੈਂਸਰ ਤੋਂ ਪੀੜਤ ਸੀ। ਉਹਨਾਂ ਨੂੰ ਡੇਰਾਬੱਸੀ ਦੇ ਦੇਵੀਨਗਰ ਵਿਖੇ ਸਥਿਤ ਆਯੂਰਵੈਦਿਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਮਾਨ ਕੌਰ ਦੇ ਬੇਟੇ ਗੁਰਦੇਵ ਸਿੰਘ ਖੁਦ ਵੀ ਉਹਨਾਂ ਦੇ ਇਲਾਜ ਵਿਚ ਲੱਗੇ ਹੋਏ ਸਨ। ਫਿਲਹਾਲ ਉਨ੍ਹਾਂ ਦੀ ਹਾਲਤ ਵਿਚ ਸੁਧਾਰ ਹੋ ਰਿਹਾ ਸੀ। ਪਰ ਅੱਜ ਦੁਪਹਿਰ ਅਚਾਨਕ ਉਨ੍ਹਾਂ ਦੀ ਹਾਲਤ ਖਰਾਬ ਹੋਣ ਉਪਰੰਤ ਉਹਨਾਂ ਦੀ ਮੌਤ ਹੋ ਗਈ।

Real Estate