ਕਮਲਪ੍ਰੀਤ ਕੌਰ ਡਿਸਕਸ ਥਰੋ ਦੇ ਫਾਈਨਲ ‘ਚ : 2 ਅਗਸਤ ਨੂੰ ਫੈਸਲੇ ਦੀ ਘੜੀ

161

ਪੰਜਾਬ ਦੀ ਧੀ ਕਮਲਪ੍ਰੀਤ ਕੌਰ ਨੇ ਟੋਕੀਓ ਓਲੰਪਿਕਸ ਦੇ ਡਿਸਕਸ ਥਰੋ ਈਵੈਂਟ ਵਿੱਚ ਇਤਿਹਾਸ ਰਚਦੇ ਹੋਏ ਫਾਈਨਲ ਵਿੱਚ ਐਂਟਰੀ ਕਰ ਲਈ ਹੈ। ਕਮਲਪ੍ਰੀਤ ਕੌਰ ਜ਼ਿਲ੍ਹਾ ਮੁਕਤਸਰ ਸਾਹਿਬ ਦੇ ਲੰਬੀ ਹਲਕੇ ਦੇ ਪਿੰਡ ਕਬਰਵਾਲਾ ਦੀ ਰਹਿਣ ਵਾਲੀ ਹੈ। ਕਮਲਪ੍ਰੀਤ ਕੌਰ ਨੇ 64 ਮੀਟਰ ਡਿਸਕਸ ਥਰੋ ਕਰਕੇ ਫਾਈਨਲ ‘ਚ ਆਪਣੀ ਥਾਂ ਬਣਾਈ ਹੈ। ਇਸ ਦੌਰਾਨ ਕਮਲਪ੍ਰੀਤ ਕੌਰ ਨੇ ਆਪਣੀ ਪਹਿਲੀ ਕੋਸ਼ਿਸ਼ ਵਿੱਚ 60।25 ਮੀਟਰ ਦਾ ਥਰੋ ਕੀਤਾ। ਇਸ ਤੋਂ ਬਾਅਦ, ਆਪਣੀ ਦੂਜੀ ਕੋਸ਼ਿਸ਼ ਵਿੱਚ, ਉਸਨੇ 63।97 ਮੀਟਰ ਦਾ ਥਰੋ ਕੀਤਾ ਅਤੇ ਆਪਣੀ ਤੀਜੀ ਕੋਸ਼ਿਸ਼ ਵਿੱਚ ਕਮਲਪ੍ਰੀਤ ਕੌਰ 64 ਮੀਟਰ ਥਰੋ ਕਰਕੇ ਫਾਈਨਲ ‘ਚ ਪਹੁੰਚੀ। ਕਮਲਪ੍ਰੀਤ ਕੌਰ ਗਰੁੱਪ ਬੀ ਵਿੱਚ ਦੂਜੇ ਸਥਾਨ ’ਤੇ ਰਹੀ। ਕਮਲਪ੍ਰੀਤ ਕੌਰ ਹੁਣ 2 ਅਗਸਤ ਨੂੰ ਹੋਣ ਵਾਲੇ ਡਿਸਕਸ ਥਰੋ ਦੇ ਫਾਈਨਲ ਵਿੱਚ ਮੈਡਲ ਜਿੱਤਣ ਲਈ ਉਤਰੇਗੀ।

Real Estate