Tokyo Olympics Update : ਤੀਰਅੰਦਾਜ਼ ਦੀਪਿਕਾ ਕੁਮਾਰੀ ਕੁਆਰਟਰ ਫਾਈਨਲ ਵਿਚ

155

ਚੱਲ ਰਹੀਆਂ ਟੋਕੀਓ ਉਲੰਪਿਕਸ ਵਿੱਚ ਭਾਰਤੀ ਤੀਰਅੰਦਾਜ਼ ਦੀਪਿਕਾ ਕੁਮਾਰੀ ਨੇ ਰੂਸੀ ਉਲੰਪਿਕ ਕਮੇਟੀ ਦੀ ਸਾਬਕਾ ਵਿਸ਼ਵ ਚੈਂਪੀਅਨ ਕੇਸੇਨੀਆ ਪੇਰੋਵਾ ਨੂੰ ਰੋਮਾਂਚਕ ਸ਼ੂਟ-ਆਫ਼ ‘ਚ ਹਰਾ ਕੇ ਟੋਕੀਉ ਉਲੰਪਿਕ ਮਹਿਲਾ ਸਿੰਗਲਜ਼ ਦੇ ਕੁਆਰਟਰ ਫਾਈਨਲ ‘ਚ ਪ੍ਰਵੇਸ਼ ਕਰ ਲਿਆ ਹੈ। ਪੰਜ ਸੈੱਟਾਂ ਤੋਂ ਬਾਅਦ ਸਕੋਰ 5। 5 ਨਾਲ ਬਰਾਬਰੀ ’ਤੇ ਸੀ। ਦੀਪਿਕਾ ਨੇ ਦਬਾਅ ਦਾ ਬਾਖੂਬੀ ਸਾਹਮਣਾ ਕਰਦੇ ਹੋਏ ਸ਼ੂਟ-ਆਫ ਵਿਚ 10 ਸਕੋਰ ਕੀਤੇ ਅਤੇ ਰੀਓ ਉਲੰਪਿਕ ਦੀ ਚਾਂਦੀ ਤਮਗਾ ਜੇਤੂ ਟੀਮ ਨੂੰ ਹਰਾਇਆ। ਨਿਸ਼ਾਨੇਬਾਜ਼ੀ ਦੀ ਸ਼ੁਰੂਆਤ ਕਰਦਿਆਂ ਰੂਸੀ ਤੀਰਅੰਦਾਜ਼ ਦਬਾਅ ਹੇਠ ਆ ਗਈ ਅਤੇ ਸਿਰਫ ਸੱਤ ਸਕੋਰ ਬਣਾ ਸਕੀ ਜਦਕਿ ਦੀਪਿਕਾ ਨੇ 10 ਸਕੋਰ ਕਰਕੇ ਮੁਕਾਬਲਾ 6।5 ਨਾਲ ਜਿੱਤਿਆ। ਤੀਜੀ ਵਾਰ ਉਲੰਪਿਕ ਖੇਡ ਰਹੀ ਦੀਪਿਕਾ ਉਲੰਪਿਕ ਤੀਰਅੰਦਾਜ਼ੀ ਮੁਕਾਬਲੇ ਦੇ ਆਖਰੀ ਅੱਠ ਵਿਚ ਪਹੁੰਚਣ ਵਾਲੀ ਪਹਿਲੀ ਭਾਰਤੀ ਤੀਰਅੰਦਾਜ਼ ਬਣੀ ਹੈ।

Real Estate