“ਔਰਤਾਂ ਭਾਜਪਾ ਅਗੂਆਂ ਨੂੰ ਐਨਾ ਕੁਟਾਪਾ ਚਾੜ੍ਹਨ ਕਿ ਉਸ ਨੂੰ ਚੱਕ ਕੇ ਲਿਜਾਣਾ ਪਵੇ”, ਦੇ ਆਗੂ ਪ੍ਰਕਾਸ਼ ਰਾਜਭਰ ਦਾ ਵਿਵਾਦਿਤ ਬਿਆਨ

151

ਉੱਤਰ ਪ੍ਰਦੇਸ਼ ਦੇ ਸੁਹੇਲਦੇਵ ਭਾਰਤੀਆ ਸਮਾਜ ਪਾਰਟੀ ਦੇ ਪ੍ਰਧਾਨ ਤੇ ਸਾਬਕਾ ਮੰਤਰੀ ਪ੍ਰਕਾਸ਼ ਰਾਜਭਰ ਨੇ ਮਹਿਲਾ ਵੋਟਰਾਂ ਨੂੰ ਸੱਦਾ ਦਿੱਤਾ ਹੈ ਕਿ ਵੋਟਾਂ ਮੰਗਣ ਆਉਣ ਵਾਲੇ ਭਾਜਪਾ ਦੇ ਲੋਕਾਂ ਨੂੰ ਕੁਟਾਪਾ ਚਾੜ੍ਹਿਓ । ਉਨ੍ਹਾ ਦੀ ਵਾਇਰਲ ਹੋਈ ਵੀਡੀਓ ਵਿਚ ਉਹ ਕਹਿ ਰਹੇ ਹਨ ਕਿ ਬੀ ਜੇ ਪੀ ਵਾਲੇ ਵੋਟ ਮਾਂਗਨੇ ਦੋ ਪੈਰ ਪੇ ਆਏ ਤੋ ਉਨਕੋ ਚਾਰ ਪੈਰ ਪੇ ਵਾਪਸ ਭੇਜੋ । ਰਾਜਭਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ-ਮੈਂ ਵਾਰਾਨਸੀ ਵਿਚ ਇਸ ਹਫਤੇ ਦੇ ਸ਼ੁਰੂ ‘ਚ ਪਾਰਟੀ ਦੀ ਮੀਟਿੰਗ ਵਿਚ ਕਿਹਾ ਸੀ ਕਿ ਜੇ ਭਾਜਪਾ ਆਗੂਆਂ ਨੇ ਮਹਿਲਾਵਾਂ ਨੂੰ 33 ਫੀਸਦੀ ਰਿਜ਼ਰਵੇਸ਼ਨ ਦੇਣ ਤੇ ਮਹਿੰਗਾਈ ਘਟਾਉਣ ਦਾ ਵਾਅਦਾ ਪੂਰਾ ਨਾ ਕੀਤਾ ਤਾਂ ਉਨ੍ਹਾਂ ਨੂੰ ਕੁਟਾਪਾ ਚਾੜ੍ਹਿਓ , ਤਾਂ ਕਿ ਉਨ੍ਹਾਂ ਨੂੰ ਚੁੱਕ ਕੇ ਲਿਜਾਣਾ ਪਏ । ਰਾਜਭਰ ਨੇ ਇਹ ਵੀ ਕਿਹਾ ਕਿ ਭਾਜਪਾ ਦੇ ਆਗੂ ਗਾਂਜਾ ਤੇ ਦਾਰੂ ਪੀ ਕੇ ਆਪਣੀਆਂ ਤਕਰੀਰਾਂ ਵਿਚ ਵੱਡੇ-ਵੱਡੇ ਵਾਅਦੇ ਕਰਦੇ ਹਨ । ਇਨ੍ਹਾਂ ਦੇ ਖਾਤਿਆਂ ਵਿਚ 15 ਲੱਖ ਪੁਆਉਣ ਦੇ ਵਾਅਦੇ ਕਾਰਨ ਮਹਿਲਾਵਾਂ ਨੇ ਇਨ੍ਹਾਂ ਨੂੰ ਵੋਟਾਂ ਪਾ ਦਿੱਤੀਆਂ ਸਨ । ਰਾਜਭਰ ਯੋਗੀ ਸਰਕਾਰ ਵਿਚ ਮੰਤਰੀ ਹੁੰਦੇ ਸਨ, ਪਰ 2019 ਦੀਆਂ ਲੋਕ ਸਭਾ ਚੋਣਾਂ ਵਿਚ ਉਨ੍ਹਾ ਨੂੰ ਡਿਸਮਿਸ ਕਰ ਦਿੱਤਾ ਗਿਆ ਸੀ, ਕਿਉਂਕਿ ਉਹ ਭਾਜਪਾ ਦਾ ਵਿਰੋਧ ਕਰਨ ਲੱਗ ਪਏ ਸਨ । ਰਾਜਭਰ ਨੇ ਅੱਜਕੱਲ੍ਹ ਯੂ ਪੀ ਅਸੰਬਲੀ ਦੀਆਂ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਲਈ ਭਾਗੀਦਾਰੀ ਸੰਕਲਪ ਮੋਰਚਾ ਬਣਾਇਆ ਹੋਇਆ ਹੈ, ਜਿਸ ਵਿਚ ਓਵੈਸੀ ਦੀ ਪਾਰਟੀ ਸਣੇ ਕਈ ਨਿੱਕੀਆਂ-ਨਿੱਕੀਆਂ ਪਾਰਟੀਆਂ ਸ਼ਾਮਲ ਹਨ ।

Real Estate