Tokyo Olympics Update : ਪੀਵੀ ਸਿੰਧੂ ਨੇ ਕੁਆਰਟਰ ਫਾਈਨਲ ਵਿਚ ਬਣਾਈ ਥਾਂ

74

ਚੱਲ ਰਹੀਆਂ ਟੋਕੀਓ ਉਲੰਪਿਕਸ ‘ਚ ਭਾਰਤੀ ਬੈਡਮਿੰਟਨ ਖਿਡਾਰੀ ਪੀਵੀ ਸਿੰਧੂ ਨੇ ਟੋਕੀਉ ਉਲੰਪਿਕ ਵਿਚ ਇਕ ਹੋਰ ਜਿੱਤ ਦਰਜ ਕਰਕੇ ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾਈ ਹੈ। ਸਿੰਧੂ ਨੇ ਅੱਜ ਡੈਨਮਾਰਕ ਦੀ ਮੀਆਂ ਬਲਿਚਫੈਲਟ ਨੂੰ 21-15, 21-13 ਨਾਲ ਹਰਾਇਆ। ਵੂਮੈਨ ਸਿੰਗਲਜ਼ ਰਾਊਂਡ 16 ਦੇ ਇਸ ਮੁਕਾਬਲੇ ਵਿਚ ਮੀਆ ਨੇ ਪੀਵੀ ਸਿੰਧੂ ਨੂੰ ਸਖ਼ਤ ਮੁਕਾਬਲਾ ਦੇਣ ਦੀ ਕੋਸ਼ਿਸ਼ ਕੀਤੀ ਪਰ ਸਿੰਧੂ ਨੇ ਮੈਚ ਵਿਚ ਅਪਣੀ ਲੀਡ ਬਣਾਈ ਰੱਖੀ। ਪੀਵੀ ਸਿੰਧੂ ਨੇ ਭਾਰਤ ਦੀਆਂ ਮੈਡਲ ਜਿੱਤਣ ਦੀਆਂ ਉਮੀਦਾਂ ਨੂੰ ਹੋਰ ਹੁਲਾਰਾ ਦਿੱਤਾ ਹੈ।

Real Estate