ਲੁਧਿਆਣਾ ਤੋਂ ਬਿਹਾਰ ਜਾ ਰਹੀ ਬੱਸ ਨਾਲ ਹਾਦਸਾ , 18 ਮੌਤਾਂ, 25 ਜ਼ਖ਼ਮੀ

130

ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਜ਼ਿਲ੍ਹੇ ਦੇ ਰਾਮਸਨੇਹੀਘਾਟ ਖੇਤਰ ਵਿਚ ਸੜਕ ਕਿਨਾਰੇ ਖੜ੍ਹੀ ਬੱਸ ਵਿਚ ਟਰੱਕ ਨੇ ਟੱਕਰ ਮਾਰ ਦਿੱਤੀ ਜਿਸ ਕਾਰਨ 18 ਯਾਤਰੀਆਂ ਦੀ ਮੌਤ ਹੋ ਗਈ ਅਤੇ 25 ਹੋਰ ਜ਼ਖਮੀ ਹੋ ਗਏ। ਪੁਲੀਸ ਮੁਤਾਬਕ 27-28 ਜੁਲਾਈ ਦੀ ਦਰਮਿਆਨੀ ਰਾਤ ਨੂੰ ਰਾਮਸਨੇਹੀਘਾਟ ਖੇਤਰ ਦੇ ਲਖਨਊ-ਅਯੁੱਧਿਆ ਰਾਜ ਮਾਰਗ ’ਤੇ ਕਲਿਆਣੀ ਨਦੀ ਕੋਲ ਰਾਤ ਨੂੰ ਪੰਜਾਬ ਦੇ ਲੁਧਿਆਣਾ ਤੋਂ ਬਿਹਾਰ ਜਾ ਰਹੀ ਨਿੱਜੀ ਡਬਲ ਡੈੱਕਰ ਬੱਸ ਐੱਕਸਲ ਟੁੱਟਣ ਕਾਰਨ ਸੜਕ ਦੇ ਕਿਨਾਰੇ ਖੜ੍ਹੀ ਸੀ। ਬੱਸ ਠੀਕ ਹੋਣ ਵਿੱਚ ਦੇਰੀ ਹੋਣ ਕਾਰਨ ਯਾਤਰੀ ਬੱਸ ਵਿਚੋਂ ਬਾਹਰ ਨਿਕਲੇ ਹੋਏ ਸਨ ਪਰ ਕੁਝ ਯਾਤਰੀ ਬੱਸ ਵਿੱਚ ਸੌਂ ਰਹੇ ਸਨ। ਅਚਾਨਕ ਰਾਤ 12 ਵਜੇ ਪੰਜਾਬ ਤੋਂ ਬਿਹਾਰ ਜਾ ਰਿਹਾ ਨਾਗਾਲੈਂਡ ਦਾ ਟਰੱਕ ਬੇਕਾਬੂ ਹੋ ਕੇ ਬੱਸ ਵਿੱਚ ਵੱਜਿਆ। ਬੱਸ ਵਿੱਚ ਬਹੁਤੇ ਲੋਕ ਬਿਹਾਰ ਦੇ ਸਨ। ਜ਼ਖ਼ਮੀਆਂ ਵਿੱਚ ਅੱਠ ਦੀ ਹਾਲਤ ਗੰਭੀਰ ਹੈ।

Real Estate