ਭਾਜਪਾ ਨੇ ਕਰਨਾਟਕ ‘ਚ ਬਣਾਇਆ ਨਵਾਂ ਮੁੱਖ ਮੰਤਰੀ

127

ਅੱਜ ਕਰਨਾਟਕ ਦੇ ਨਵੇਂ ਮੁੱਖ ਮੰਤਰੀ ਵਜੋਂ ਸ੍ਰੀ ਬਸਵਰਾਜ ਬੋਮਈ ਨੇ ਸਹੁੰ ਚੁੱਕੀ। ਰਾਜਪਾਲ ਥਾਵਰਚੰਦ ਗਹਿਲੋਤ ਨੇ ਇਥੇ ਰਾਜ ਭਵਨ ਵਿਖੇ ਉਨ੍ਹਾਂ ਨੂੰ ਅਹੁਦੇ ਅਤੇ ਭੇਤ ਰੱਖਣ ਦੀ ਸਹੁੰ ਚੁਕਾਈ। ਕਰਨਾਟਕ ਦੇ ਭਾਜਪਾ ਵਿਧਾਇਕ ਦਲ ਨੇ ਮੰਗਲਵਾਰ ਸ਼ਾਮ ਨੂੰ 61 ਸਾਲਾ ਬੋਮਈ ਨੂੰ ਆਪਣਾ ਨਵਾਂ ਨੇਤਾ ਚੁਣਿਆ, ਜਿਸ ਨਾਲ ਮੁੱਖ ਮੰਤਰੀ ਦੇ ਅਹੁਦੇ ਬਾਰੇ ਬੇਯਕੀਨੀ ਖਤਮ ਹੋਈ ਬੋਮਈ ਨੇ ਨੇਤਾ ਬੀਐੱਸ ਯੇਦੀਯੁਰੱਪਾ ਦੀ ਥਾਂ ਲਈ ਹੈ। ਉੱਤਰ ਕਰਨਾਟਕ ਦੇ ਲਿੰਗਯਾਤ ਭਾਈਚਾਰੇ ਦਾ ਆਗੂ ਬੋਮਈ ਯੇਦੀਯੁਰੱਪਾ ਦਾ ਨੇੜਲਾ ਮੰਨਿਆ ਜਾਂਦਾ ਹੈ।

Real Estate