ਇੰਡੋਨੇਸ਼ੀਆ: ਕੋਵਿਡ ਨਾਲ ਬੱਚਿਆਂ ਦੀਆਂ ਹੋ ਰਹੀਆਂ ਮੌਤਾਂ ਚਿੰਤਾਜਨਕ

145

ਕੋਰੋਨਾ ਵਾਇਰਸ ਖਤਮ ਹੋਣ ਤੋਂ ਕਾਫੀ ਦੂਰ ਹੈ ਤੇ ਪੂਰੀ ਦੁਨੀਆਂ ਵਿਚ ਕੋਵਿਡ ਦੇ ਮਾਮਲੇ ਫਿਰ ਤੇਜ਼ੀ ਨਾਲ ਵਧ ਰਹੇ ਹਨ। ਇੰਡੋਨੇਸ਼ੀਆ ਵਿੱਚ ਆਕਸੀਜ਼ਨ ਦੀ ਮੰਗ ਵਧਣ ਕਾਰਨ ਸਿਲੰਡਰਾਂ ਦੀਆਂ ਕੀਮਤਾਂ ਦੁੱਗਣੀਆਂ ਹੋ ਗਈਆਂ ਸਨ। ਲੰਘੇ ਹਫ਼ਤਿਆਂ ਦੌਰਾਨ ਇੰਡੋਨੇਸ਼ੀਆ ਵਿੱਚ ਸੈਂਕੜੇ ਬੱਚੇ ਕੋਰੋਨਾਵਾਇਰਸ ਕਾਰਨ ਜਾਨ ਗੁਆ ਚੁੱਕੇ ਹਨ। ਇਨ੍ਹਾਂ ਵਿੱਚੋਂ ਕਈ ਬੱਚਿਆਂ ਦੀ ਉਮਰ ਪੰਜ ਸਾਲ ਤੋਂ ਘੱਟ ਸੀ। ਇੰਡੋਨੇਸ਼ੀਆ ਵਿੱਚ ਕੋਵਿਡ ਨਾਲ ਹੋਣ ਵਾਲੀਆਂ ਮੌਤਾਂ ਦੀ ਦਰ ਸਭ ਤੋਂ ਜ਼ਿਆਦਾ ਹੈ। ਇਸ ਦੇ ਨਾਲ ਹੀ ਬੱਚਿਆਂ ਦੀ ਚਿੰਤਾਜਨਕ ਮੌਤ ਦਰ ਨੇ ਇਸ ਦਾਅਵੇ ਉੱਪਰ ਵੀ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ ਕਿ ਬੱਚਿਆਂ ਨੂੰ ਕੋਰੋਨਾਵਾਇਰਸ ਦਾ ਬਹੁਤ ਥੋੜ੍ਹਾ ਖ਼ਤਰਾ ਹੈ। ਇਸ ਮਹੀਨੇ ਉੱਥੇ ਔਸਤ 100 ਬੱਚਿਆਂ ਦੀ ਮੌਤ ਕੋਵਿਡ ਕਾਰਨ ਹੋਈ ਹੈ। ਇਹ ਤਬਾਹੀ ਉੱਥੇ ਕੋਰੋਨਾਵਾਇਰਸ ਦੇ ਡੈਲਟਾ ਵਾਇਰਸ ਦੀ ਲਾਗ ਦੇ ਮਾਮਲਿਆਂ ਵਿੱਚ ਵਾਧੇ ਤੋਂ ਬਾਅਦ ਦੇਖੀ ਗਈ ਹੈ।
ਦੂਜੇ ਪਾਸੇ ਭਾਰਤ ਵਿਚਲੇ ਹਾਲਾਤਾਂ ਤੇ ਕੇਂਦਰੀ ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਮੰਗਲਵਾਰ ਨੂੰ ਜਾਣਕਾਰੀ ਦਿੱਤੀ ਹੈ ਕਿ 11 ਮਈ ਤੋਂ ਕੋਰੋਨਾ ਦੇ ਔਸਤਨ ਰੋਜ਼ਾਨਾ ਨਵੇਂ ਮਾਮਲਿਆਂ ਵਿੱਚ ਲਗਾਤਾਰ ਗਿਰਾਵਟ ਆਈ ਹੈ। ਹਾਲਾਂਕਿ, ਇਸ ਦੇ ਨਾਲ ਹੀ ਕੇਂਦਰ ਨੇ ਕੋਰੋਨਾ ਪ੍ਰਤੀ ਲਾਪਰਵਾਹੀ ਨਾ ਵਰਤਣ ਦੀ ਸਲਾਹ ਵੀ ਦਿੱਤੀ ਅਤੇ ਕਿਹਾ ਕਿ ਅਸੀਂ ਥੱਕੇ ਚੁੱਕੇ ਹਾਂ, ਪਰ ਵਾਇਰਸ ਨਹੀਂ। ਲਵ ਅਗਰਵਾਲ ਨੇ ਕਿਹਾ, ’22 ਜ਼ਿਲ੍ਹੇ ਹਨ- ਕੇਰਲ ਦੇ 7, ਮਨੀਪੁਰ ਵਿੱਚ 5, ਮੇਘਾਲਿਆ ਵਿੱਚ 3 ਅਤੇ ਹੋਰ, ਜਿਥੇ ਪਿਛਲੇ 4 ਹਫਤਿਆਂ ਵਿੱਚ ਕੋਰੋਨਾ ਵਾਇਰਸ ਦੇ ਕੇਸਾਂ ਵਿੱਚ ਵਾਧਾ ਹੋਇਆ ਹੈ। ਇਹ ਚਿੰਤਾ ਦਾ ਕਾਰਨ ਹੈ। ਉਨ੍ਹਾਂ ਨੇ ਅੱਗੇ ਦੱਸਿਆ ਕਿ ਦੇਸ਼ ਵਿੱਚ ਅਜੇ ਵੀ 62 ਜ਼ਿਲ੍ਹੇ ਅਜਿਹੇ ਹਨ ਜਿਥੇ ਹਰ ਰੋਜ਼ 100 ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ। ਇਹ ਕੇਸ ਇਨ੍ਹਾਂ ਜ਼ਿਲ੍ਹਿਆਂ ਦੇ ਸਥਾਨਕ ਅਤੇ ਸੀਮਤ ਖੇਤਰਾਂ ਵਿੱਚ ਸਾਹਮਣੇ ਆਏ ਹਨ। ਅਗਰਵਾਲ ਨੇ ਕਿਹਾ ਕਿ ਕੋਰੋਨਾ ਮਾਮਲਿਆਂ ਵਿੱਚ ਗਿਰਾਵਟ ਦੀ ਰਫਤਾਰ ਹੌਲੀ ਹੋ ਗਈ ਹੈ ਜੋ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ, ‘ਕੋਵਿਡ -19 ਮਾਮਲਿਆਂ ਵਿੱਚ ਹਫਤਾਵਾਰੀ ਔਸਤ ਦੇ ਮਾਮਲੇ ਵਿੱਚ ਨਿਰੰਤਰ ਗਿਰਾਵਟ ਆਈ ਹੈ, ਪਰ ਜੇ ਅਸੀਂ ਹੁਣ ਤੱਕ ਮਾਮਲਿਆਂ ਵਿੱਚ ਆਈ ਗਿਰਾਵਟ ਦੀ ਦਰ ਦੀ ਤੁਲਨਾ ਕਰੀਏ ਤਾਂ ਇਸ ਦੀ ਘਾਟ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਅਸੀਂ ਇਸ ਸਬੰਧ ਵਿਚ ਰਾਜਾਂ ਨਾਲ ਗੱਲਬਾਤ ਕਰ ਰਹੇ ਹਾਂ।

Real Estate