‘ਲਖਨਊ ਨੂੰ ਵੀ ਦਿੱਲੀ ਬਣਾ ਦਿਆਂਗੇ ’: ਟਿਕੈਤ

132

ਭਾਰਤ ਦੀ ਰਾਜਧਾਨੀ ਅੰਦਰ ਤਿੰਨ ਕਾਲੇ ਕਾਨੂੰਨਾਂ ਨੂੰ ਲੈ ਕੇ ਸ਼ੁਰੂ ਹੋਇਆ ਕਿਸਾਨੀ ਸੰਘਰਸ਼ ਲਗਾਤਾਰ ਤੇਜ਼ ਹੁੰਦਾ ਜਾ ਰਿਹਾ ਹੈ। 5 ਸਤੰਬਰ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਮੁਜ਼ੱਫਰਨਗਰ ‘ਚ ਮਹਾਂਰੈਲੀ ਅਤੇ ਉੱਤਰ ਪ੍ਰਦੇਸ਼ ‘ਚ ਮਹਾਂਪੰਚਾਇਤਾਂ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਤਹਿਤ ਯੂਪੀ ‘ਚ ਚਾਰ ਗੇੜ ਦੀ ਰਣਨੀਤੀ ਅਖਤਿਆਰ ਕੀਤੀ ਗਈ ਹੈ। ਸੰਯੁਕਤ ਕਿਸਾਨ ਮੋਰਚੇ ਦੇ ਸਾਰੇ ਆਗੂਆਂ ਵੱਲੋਂ ਯੂਪੀ ‘ਚ ਹੋਣ ਵਾਲੀਆਂ ਚੋਣਾਂ ਦੌਰਾਨ ਵਿਧਾਨ ਸਭਾ ਚੋਣਾਂ ‘ਚ ਭਾਜਪਾ ਅਤੇ ਉਸ ਦੀਆਂ ਹਿਮਾਇਤੀ ਪਾਰਟੀਆਂ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਗਿਆ ਹੈ। ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ, ‘‘ਅਸੀਂ ਲਖਨਊ ਨੂੰ ਦਿੱਲੀ ਵਿੱਚ ਤਬਦੀਲ ਕਰ ਦਿਆਂਗੇ ਅਤੇ ਸੂਬੇ ਦੀ ਰਾਜਧਾਨੀ ਦੀਆਂ ਸਾਰੀਆਂ ਸੜਕਾਂ ਬੰਦ ਕਰ ਦਿਆਂਗੇ। ਸਾਡਾ ਸੰਘਰਸ਼ ਤਿੰਨ ਖੇਤੀ ਕਾਨੂੰਨ ਰੱਦ ਕਰਾਉਣ ਤੱਕ ਜਾਰੀ ਰਹੇਗਾ।’’ ਕਿਸਾਨ ਆਗੂਆਂ ਨੇ ਕਿਹਾ ਇਹ ਸੰਘਰਸ਼ ਅੱਗੇ ਜਾ ਕੇ ਹੋਰ ਵੀ ਤੇਜ਼ ਹੋ ਜਾਵੇਗੀ। ਜਾਣਕਾਰੀ ਮੁਤਾਬਿਕ ਪਹਿਲੇ ਗੇੜ ਵਿੱਚ ਕਿਸਾਨ ਆਗੂਆਂ ਵੱਲੋਂ ਸੂਬਿਆਂ ਵਿੱਚ ਅੰਦੋਲਨ ’ਚ ਸਰਗਰਮ ਸੰਗਠਨਾਂ ਦੇ ਨਾਲ ਸੰਪਰਕ ਅਤੇ ਤਾਲਮੇਲ ਸਥਾਪਤ ਕੀਤਾ ਜਾਵੇਗਾ। ਦੂਜੇ ਗੇੜ ਵਿੱਚ ਮੰਡਲ ਦਫ਼ਤਰਾਂ ਵਿੱਚ ਕਿਸਾਨ ਕਨਵੈਨਸ਼ਨ ਅਤੇ ਜ਼ਿਲ੍ਹਾ ਵਾਰ ਤਿਆਰੀ ਮੀਟਿੰਗਾਂ ਕੀਤੀਆਂ ਜਾਣਗੀਆਂ। ਤੀਜੇ ਗੇੜ ਵਿੱਚ ਪੰਜ ਸਤੰਬਰ ਨੂੰ ਮੁਜ਼ੱਫਰਨਗਰ ਵਿੱਚ ਮੁਲਕ ਦੇ ਕਿਸਾਨਾਂ ਦੀ ਇਤਿਹਾਸਕ ਮਹਾਪੰਚਾਇਤ ਕੀਤੀ ਜਾਵੇਗੀ ਅਤੇ ਚੌਥੇ ਗੇੜ ਵਿੱਚ ਸਾਰੇ ਮੰਡਲ ਦਫ਼ਤਰਾਂ ਵਿੱਚ ਮਹਾਪੰਚਾਇਤ ਕੀਤੀ ਜਾਵੇਗੀ।

Real Estate