Tokyo Olympics Updates: ਸੋਮਵਾਰ ਨੂੰ ਮਨਿਕਾ ਬਤਰਾ ਤੇ ਸੁਮਿਤ ਨਾਗਲ ਦੀ ਹਾਰ

114

ਚੱਲ ਰਹੀਆਂ ਟੋਕੀਓ ਓਲੰਪਿਕਸ ‘ਚ ਅੱਜ ਸੋਮਵਾਰ ਨੂੰ ਭਾਰਤੀ ਖਿਡਾਰਨ ਮਨਿਕਾ ਬਤਰਾ ਟੋਕੀਓ ਓਲੰਪਿਕਸ ਖੇਡਾਂ ਦੇ ਟੇਬਲ ਟੈਨਿਸ ਮੁਕਾਬਲਿਆਂ ਦੇ ਮਹਿਲਾ ਸਿੰਗਲ ’ਚ ਸੋਮਵਾਰ ਨੂੰ ਆਸਟਰੀਆ ਦੀ ਸੋਫੀਆ ਪੋਲਕਾਨੋਵਾ ਤੋਂ ਸਿੱਧੇ ਸੈੱਟਾਂ ’ਚ ਹਾਰ ਕੇ ਮੁਕਾਬਲੇ ’ਚੋਂ ਬਾਹਰ ਹੋ ਗਈ। ਤੀਜੇ ਦੌਰ ’ਚ ਮਨਿਕਾ ਨੂੰ ਸੋਫੀਆ ਹੱਥੋਂ 0-4 (8-11, 2-11, 5-11, 7-11) ਨਾ ਹਾਰ ਨਸੀਬ ਹੋਈ। ਇਸ ਤੋਂ ਪਹਿਲਾਂ ਮਨਿਕਾ ਅਚੰਤਾ ਸ਼ਰਤ ਕਮਲ ਨਾਲ ਮਿਕਸਡ ਡਬਲਜ਼ ਵਰਗ ਦੇ ਮੁਕਾਬਲਿਆਂ ਚੋਂ ਵੀ ਬਾਹਰ ਹੋ ਚੁੱਕੀ ਹੈ। ਜਦਕਿ ਭਾਰਤੀ ਟੇਬਲ ਟੈਨਿਸ ਖਿਡਾਰੀ ਅਚੰਤਾ ਸ਼ਰਤ ਕਮਲ ਨੇ ਪੁਰਸ਼ਾਂ ਦੇ ਸਿੰਗਲ ਮੁਕਾਬਲੇ ਦੇ ਦੂਜੇ ਦੌਰ ’ਚ ਪੁਰਤਗਾਲ ਦੇ ਟਿਆਗੋ ਅਪੋਲੋਨੀਆ ਖ਼ਿਲਾਫ਼ ਜਿੱਤ ਹਾਸਲ ਕੀਤੀ ਹੈ। ਇਸੇ ਦੌਰਾਨ ਟੈਨਿਸ ਦੇ ਪੁਰਸ਼ ਸਿੰਗਲ ਵਰਗ ’ਚ ਭਾਰਤ ਦਾ ਸੁਮਿਤ ਨਾਗਲ ਵੀ ਦੁਨੀਆਂ ਦੇ ਦੂਜੇ ਨੰਬਰ ਦੇ ਖ਼ਿਡਾਰੀ ਦਾਨਿਲ ਮੈਦਵੇਦੇਵ ਤੋਂ ਹਾਰ ਕੇ ਬਾਹਰ ਹੋ ਬਾਹਰ ਹੋ ਗਿਆ। ਦੂਜੇ ਦੌਰ ’ਚ ਨਾਗਲ ਨੂੰ ਮੈਦਵੇਦੇਵ ਤੋਂ 2-6, 1-6 ਨਾਲ ਹਾਰ ਮਿਲੀ। ਬੈਡਮਿੰਟਨ ਵਿੱਚ ਭਾਰਤੀ ਖਿਡਾਰੀਆਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਜੋੜੀ ਪੁਰਸ਼ਾਂ ਦੇ ਡਲਬਜ਼ ਵਰਗ ’ਚ ਇੰਡੋਨੇਸ਼ੀਆ ਦੇ ਮਾਰਕਸ ਫਰਨਾਲਡੀ ਗਿਡਿਓਨ ਅਤੇ ਕੇਵਿਨ ਸੰਜੈ ਸੁਕਾਮੁਲਜੋ ਦੀ ਅੱਵਲ ਦਰਜਾ ਪ੍ਰਾਪਤ ਜੋੜੀ ਤੋਂ 13-21, 12-21 ਨਾਲ ਹਾਰ ਗਈ। ਸਕੀਟ ਨਿਸ਼ਾਨੇਬਾਜ਼ੀ ’ਚ ਵੀ ਭਾਰਤ ਹੱਥ ਨਿਰਾਸ਼ਾ ਲੱਗੀ ਹੈ, ਜਿੱਥੇ ਅੰਗਦਵੀਰ ਸਿੰਘ ਅਤੇ ਮੈਰਾਜ ਅਹਿਮਦ ਖਾਨ ਮੁਕਾਬਲੇ ’ਚੋਂ ਬਾਹਰ ਹੋ ਗਏ। ਅੰਗਦ 18ਵੇਂ ਅਤੇ ਮੈਰਾਜ 25ਵੇਂ ਸਥਾਨ ’ਤੇ ਰਹਿੰਦਿਆਂ ਫਾਈਨਲ ’ਚ ਜਗ੍ਹਾ ਨਹੀਂ ਬਣਾ ਸਕੇ। ਦੂਜੇ ਪਾਸੇ ਅਤਨੂ ਦਾਸ, ਪ੍ਰਵੀਨ ਜਾਧਵ ਅਤੇ ਤਰੁਣਦੀਪ ਰਾਏ ਦੀ ਭਾਰਤੀ ਪੁਰਸ਼ਾਂ ਦੀ ਤੀਰਅੰਦਾਜ਼ੀ ਟੀਮ ਵੀ ਸੋਮਵਾਰ ਨੂੰ ਕੁਆਰਟਰ ਫਾਈਨਲ ਵਿੱਚ ਦੱਖਣੀ ਕੋਰੀਆ ਦੀ ਟੀਮ ਤੋਂ ਹਾਰ ਕੇ ਟੋਕੀਓ ਓਲੰਪਿਕ ਖੇਡਾਂ ਤੋਂ ਬਾਹਰ ਹੋ ਗਈ। ਭਾਰਤੀ ਤਿਕੜੀ ਨੇ ਕਜ਼ਾਖਸਤਾਨ ਨੂੰ 6-2 ਨਾਲ ਹਰਾਉਣ ਮਗਰੋਂ ਦਿਨ ਦੀ ਸ਼ੁਰੂਆਤ ਚੰਗੀ ਕੀਤੀ ਸੀ ਪਰ ਕੁਆਰਟਰ ਫਾਈਨਲ ਵਿਚ ਉਸ ਦਾ ਮੁਕਾਬਲਾ ਅੱਵਲ ਦਰਜਾ ਪ੍ਰਾਪਤ ਕੋਰੀਆ ਦੀ ਟੀਮ ਨਾਲ ਹੋਇਆ ਜਿਸ ਵਿੱਚ ਉਸ ਨੂੰ 0-6 ਨਾਲ ਹਾਰ ਮਿਲੀ।

Real Estate