ਖੇਡਾਂ ਤੇ ਸਭਿਆਚਾਰ-ਰਹਾਂਗੇ ਹਰ ਦਮ ਤਿਆਰ

296

ਪੰਜਾਬ ਸਪੋਰਟਸ ਐਂਡ ਕਲਚਰਲ ਕਲੱਬ ਹੇਸਟਿੰਗਜ਼ ਦਾ ਸਾਲਾਨਾ ਇਜਲਾਸ-ਹੋਈ ਨਵੀਂ ਕਮੇਟੀ ਦੀ ਚੋਣ
ਔਕਲੈਂਡ : ਇਥੋਂ ਲਗਪਗ 425 ਕਿਲੋਮੀਟਰ ਦੂਰ ਸਮੁੰਦਰ ਕੰਢੇ ਵਸੇ ਸ਼ਹਿਰ ਹੇਸਟਿੰਗਜ਼ ਦੇ ਵਿਚ  ਭਾਰਤੀਆਂ ਖਾਸ ਕਰ ਪੰਜਾਬੀਆਂ ਦਾ ਸੋਹਣਾ ਕਾਰੋਬਾਰ ਹੈ। ਇਥੇ ਧਾਰਮਿਕ, ਖੇਡ ਅਤੇ ਸਭਿਆਚਾਰਕ ਸਰਗਰਮੀਆਂ ਵੀ ਚਲਦੀਆਂ ਰਹਿੰਦੀਆਂ ਹਨ। ਇਨ੍ਹਾਂ ਖੇਡ ਮੇਲਿਆਂ ਦੇ ਆਯੋਜਿਨ ਵਿਚ ਚਾਰ ਕੁ ਸਾਲ ਪਹਿਲਾਂ ਹੋਂਦ ਵਿਚ ਆਏ ‘ਪੰਜਾਬ ਸਪੋਰਟਸ ਐਂਡ ਕਲਚਰਲ ਕਲੱਬ ਹੇਸਟਿੰਗਜ਼’ ਦੀ ਪ੍ਰਬੰਧਕੀ ਟੀਮ ਅਤੇ ਖਿਡਾਰੀ ਕਾਫੀ ਸਰਗਰਮ ਰਹਿੰਦੇ ਹਨ। ਅੱਜ ਇਸ ਕਲੱਬ ਦਾ ਸਲਾਨਾ ਇਜਲਾਸ ਹੋਇਆ। ਪ੍ਰਧਾਨ ਵਜੋਂ ਸੇਵਾਵਾਂ ਦੇ ਰਹੇ ਸ. ਬੂਟਾ ਸਿੰਘ ਬਰਾੜ ਨੇ ਆਏ ਮੈਂਬਰਜ਼ ਨੂੰ ‘ਜੀ ਆਇਆਂ’ ਆਖਿਆ ਤੇ ਪਹੁੰਚਣ ਲਈ ਧੰਨਵਾਦ ਕੀਤਾ। ਪਿਛਲੇ ਸਾਲ ਦਾ ਲੇਖਾ-ਜੋਖਾ ਸਕੱਤਰ ਸ. ਰਣਜੀਤ ਸਿੰਘ ਪੇਸ਼ ਕੀਤਾ ਜਿਸ ਉਤੇ ਸਾਰਿਆਂ ਨੇ ਸਹਿਮਤੀ ਤੇ ਸੰਤੁਸ਼ਟੀ ਪ੍ਰਗਟਾਈ।
ਅੱਜ ਸਰਬ ਸੰਮਤੀ ਦੇ ਨਾਲ ਅਗਲੇ ਸਾਲ ਲਈ ਨਵੀਂ ਕਮੇਟੀ ਦੀ ਚੋਣ ਵੀ ਕਰ ਲਈ ਗਈ ਜਿਸ ਦੇ ਵਿਚ ਬਹੁਤੇ ਅਹੁਦੇਦਾਰ ਪਹਿਲਾਂ ਵਾਲੇ ਹੀ ਰਹੇ। ਨਵੀਂ ਕਮੇਟੀ ਦੇ ਵਿਚ ਸ. ਬੂਟਾ ਸਿੰਘ ਬਰਾੜ ਪ੍ਰਧਾਨ, ਸ. ਪਰਮਜੀਤ ਸਿੰਘ ਪੰਮੀ ਉਪ ਪ੍ਰਧਾਨ, ਸ. ਰਣਜੀਤ ਸਿੰਘ ਜੀਤਾ, ਸ. ਜਸਵੀਰ ਸਿੰਘ ਸੋਹਲ ਉਪ ਸਕੱਤਰ, ਸ. ਬਲਜੀਤ ਸਿੰਘ ਬਾਸੀ ਖਜ਼ਾਨਚੀ, ਸ. ਗੁਰਿੰਦਰ ਸਿੰਘ ਪੱਡਾ ਉਪ ਖਜ਼ਾਨਚੀ ਤੇ ਕ੍ਰਿਕਟ ਪ੍ਰਬੰਧਕ, ਸ. ਬਲਦੇਵ ਸਿੰਘ ਕੁਲਾਰ ਹਾਕੀ ਪ੍ਰਬੰਧਕ, ਸ. ਇੰਦਰਜੀਤ ਸਿੰਘ ਬਾਠ ਕ੍ਰਿਕਟ ਪ੍ਰਬੰਧਕ ਅਤੇ ਸ. ਜਰੈਨਲ ਸਿੰਘ ਹਜ਼ਾਰਾ ਜੇ.ਪੀ. ਮੀਡੀਆ ਪਰਸਨ ਥਾਪੇ ਗਏ। ਹਾਕੀ ਟੂਰਨਾਮੈਂਟ ਦੇ ਪ੍ਰਬੰਧ ਵਿਚ ਤਿੰਨ ਹੋਰ ਮੈਂਬਰਾਂ ਸ. ਗੁਰਮੁੱਖ ਸਿੰਘ ਢੇਸੀ, ਸ. ਹਰਵਿੰਦਰ ਸਿੰਘ ਸੰਘਾ ਅਤੇ ਸ. ਜਸਵਿੰਦਰ ਸਿੰਘ ਜੱਸੀ ਨੂੰ ਵੀ ਜ਼ਿੰਮੇਵਾਰੀ ਸੌਂਪੀ ਗਈ। ਸੋ ਕਲੱਬ ਦੀ ਸਮੁੱਚੀ ਟੀਮ ਖੇਡਾਂ ਤੇ ਸਭਿਆਚਾਰ ਸਮਾਗਮਾਂ ਲਈ ਤਿਆਰ ਬਰ ਤਿਆਰ ਹੈ।
ਅਗਲਾ ਖੇਡ ਟੂਰਨਾਮੈਂਟ: ਇਸ ਸਾਲ ਅਕਤੂਬਰ ਮਹੀਨੇ ਹੋਣ ਵਾਲੇ ਕੱਬਡੀ ਖੇਡ ਟੂਰਨਾਮੈਂਟ ਸਬੰਧੀ ਵੀ ਵਿਚਾਰ ਕੀਤੀ ਗਈ ਜਿਸ ਦੀ ਤਰੀਕ ਬਾਰੇ ‘ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ’ ਦੇ ਨਾਲ ਤਾਲਮੇਲ ਕਰਕੇ ਦੱਸਿਆ ਜਾਵੇਗਾ। ਇਸ ਖੇਡ ਮੇਲੇ ਦੇ ਵਿਚ ਮਹਿਲਾਵਾਂ ਲਈ ਮਿਊਜ਼ੀਕਲ ਚੇਅਰ ਅਤੇ ਬੱਚਿਆਂ ਦੀਆਂ ਖੇਡਾਂ ਵੀ ਸ਼ਾਮਿਲ ਹੁੰਦੀਆਂ ਹਨ।  ਕਲੱਬ ਵੱਲੋਂ ਭਾਰਤੀ ਟੀਮਾਂ ਦੇ ਕ੍ਰਿਕਟ ਮੈਚ ਵੀ ਆਉਣ ਵਾਲੇ ਕੁਝ ਮਹੀਨਿਆਂ ਵਿਚ ਕਰਵਾਏ ਜਾਣੇ ਹਨ।
ਤੀਜੀਆਂ ਸਿੱਖ ਖੇਡਾਂ ਦੀ ਤਿਆਰੀ: ਕਲੱਬ ਵੱਲੋਂ ਆਪਣੇ ਕ੍ਰਿਕਟ ਅਤੇ ਹਾਕੀ ਦੇ ਖਿਡਾਰੀਆਂ ਨੂੰ ਪੂਰੀ ਤਿਆਰੀ ਦੇ ਨਾਲ ਤੀਜੀਆਂ ਨਿਊਜ਼ੀਲੈਂਡ ਸਿੱਖ ਖੇਡਾਂ ਜੋ ਕਿ 27 ਅਤੇ 28 ਨਵੰਬਰ ਨੂੰ ਬਰੂਸ ਪੁਲਮਨ ਪਾਰਕ ਟਾਕਾਨੀਨੀ (ਔਕਲੈਂਡ) ਵਿਖੇ ਹੋ ਰਹੀਆਂ ਹਨ, ਦੇ ਵਿਚ ਲਿਆਂਦਾ ਜਾਵੇਗਾ। ਹੇਸਟਿੰਗਜ਼ ਤੋਂ ਖੇਡ ਦਲ ਦੀ ਪੂਰੀ ਤਿਆਰੀ ਦੇ ਲਈ ਸ. ਮਹਿੰਦਰ ਸਿੰਘ ਨਾਗਰਾ ਜੇ.ਪੀ. ਆਪਣਾ ਵੱਡਾਮੁੱਲਾ ਸਮਾਂ ਦੇ ਰਹੇ ਹਨ ਅਤੇ ਖਿਡੀਰਆਂ ਦੇ ਨਾਲ ਤਾਲਮੇਲ ਕਰ ਰਹੇ ਹਨ।
Real Estate