Tokyo Olympics Update : ਸਿੰਧੂ ਨੇ ਕੀਤੀ ਜਿੱਤ ਨਾਲ ਸ਼ੁਰੂਆਤ

119

ਬੈਡਮਿੰਟਨ ਵਿਸ਼ਵ ਚੈਂਪੀਅਨ ਪੀਵੀ ਸਿੰਧੂ ਨੇ ਟੋਕੀਓ ਓਲੰਪਿਕਸ ਬੈਡਮਿੰਟਨ ਮਹਿਲਾ ਸਿੰਗਲਜ਼ ਮੁਕਾਬਲੇ ਵਿੱਚ ਆਪਣੀ ਮੁਹਿੰਮ ਦੀ ਜੇਤੂ ਸ਼ੁਰੂਆਤ ਵਿੱਚ ਇਜ਼ਰਾਈਲ ਦੀ ਸੇਨੀਆ ਪੋਲੀਕਾਰਪੋਵਾ ਨੂੰ ਹਰਾਇਆ ਹੈ। ਰੀਓ ਓਲੰਪਿਕ ਦੀ ਚਾਂਦੀ ਦਾ ਤਗਮਾ ਜੇਤੂ ਸਿੰਧੂ ਨੇ ਵਿਰੋਧੀ ਨੂੰ 21-7, 21-10 ਨਾਲ ਹਰਾ ਦਿੱਤਾ। ਉਸ ਨੇ ਮੈਚ ਸਿਰਫ 28 ਮਿੰਟ ਵਿਚ ਜਿੱਤਿਆ। ਵਿਸ਼ਵ ਦੀ 7ਵੇਂ ਨੰਬਰ ਦੀ ਸਿੰਧੂ ਦਾ ਸਾਹਮਣਾ ਹੁਣ ਹਾਂਗ ਕਾਂਗ ਦੀ ਚਿਯੁੰਗ ਇੰਗਾਨ ਯੀ ਨਾਲ ਹੋਵੇਗਾ, ਜੋ ਵਿਸ਼ਵ ਰੈਂਕਿੰਗ ਵਿੱਚ 34ਵੇਂ ਨੰਬਰ ’ਤੇ ਹੈ।

Real Estate