Tokyo Olympics Update : ਆਸਟ੍ਰੇਲੀਆ ਨੇ ਭਾਰਤ ਨੂੰ 7-1 ਨਾਲ ਹਰਾਇਆ

123

ਟੋਕੀਓ ਓਲੰਪਿਕਸ ਵਿੱਚ ਆਸਟਰੇਲੀਆ ਖ਼ਿਲਾਫ਼ ਆਪਣੇ ਪੂਲ ਏ ਦੇ ਦੂਜੇ ਹਾਕੀ ਮੈਚ ਵਿੱਚ ਭਾਰਤ ਨੂੰ 7-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਆਸਟਰੇਲੀਆ ਦੀ ਟੀਮ ਦੇ ਡੇਨੀਅਲ ਬੀਲ (10 ਵੇਂ ਮਿੰਟ), ਜੋਸ਼ੁਆ ਬੈਲਟਜ਼ (26 ਵੇਂ), ਐਂਡਰਿਊ ਫਲਿਨ ਓਗਿਲਵੀ (23 ਵੇਂ), ਜੇਰੇਮੀ ਹੇਵਰਡ (21 ਵੇਂ), ਬਲੇਕ ਗੋਵਰਜ਼ (40 ਵੇਂ, 42 ਵੇਂ) ਅਤੇ ਟਿਮ ਬ੍ਰਾਂਡ (51 ਵੇਂ) ਨੇ ਗੋਲ ਕੀਤੇ। ਟੀਮ ਦੀ ਇਹ ਲਗਾਤਾਰ ਦੂਜੀ ਜਿੱਤ ਹੈ। ਬੀਤੇ ਦਿਨ ਉਸ ਨੇ ਜਪਾਨ ਨੂੰ ਮਾਤ ਦਿੱਤੀ ਸੀ। ਭਾਰਤ ਦਾ ਇਕਲੌਤਾ ਗੋਲ 34ਵੇਂ ਮਿੰਟ ਵਿੱਚ ਦਿਲਪ੍ਰੀਤ ਸਿੰਘ ਨੇ ਕੀਤਾ। ਭਾਰਤ ਦੀ ਦੋ ਮੈਚਾਂ ਵਿੱਚ ਇਹ ਪਹਿਲੀ ਹਾਰ ਹੈ। ਬੀਤੇ ਦਿਨ ਉਸ ਨੇ ਨਿਊਜ਼ੀਲੈਂਡ ਨੂੰ 3-2 ਨਾਲ ਹਰਾਇਆ ਸੀ।

Real Estate