ਦਿੱਲੀ ਸੰਸਦ ਦੇ ਬਰਾਬਰ ਚੱਲੀ ਕਿਸਾਨ ਸੰਸਦ: “ਖੇਤੀ ਮੰਤਰੀ ਹਾਲੇ ਵੀ ਕਿਸਾਨਾਂ ਨੂੰ ‘ਅਰਬਪਤੀ’ ਬਣਾਉਣ ਤੇ ਅੜਿਆ”?

155

ਭਾਰਤ ਦੀ ਮੋਦੀ ਸਰਕਾਰ ਵੱਲੋਂ ਬਣਾਏ 3 ਖੇਤੀ ਕਾਨੂੰਨਾਂ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਤਹਿਤ ਜੰਤਰ-ਮੰਤਰ ਵਿਖੇ ਕਿਸਾਨਾਂ ਵਲੋਂ ਕਿਸਾਨ ਸੰਸਦ ਚਲਾਉਣ ਲਈ ਸਿੰਘੂ ਬਾਰਡਰ ਤੋਂ ਕਿਸਾਨ ਜੰਤਰ-ਮੰਤਰ ਵਿਖੇ ਪਹੁੰਚੇ ਕਿਸਾਨਾਂ ਵਲੋਂ ਕਿਸਾਨ ਸੰਸਦ ਸ਼ੁਰੂ ਕੀਤੀ ਗਈ ਹੈ। ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਖ਼ਬਰ ਏਜੰਸੀ ਏਐਨਆਈ ਦੁਆਰਾ 26 ਜਨਵਰੀ ਵਰਗੀਆਂ ਘਟਨਾਵਾਂ ਬਾਰੇ ਸਵਾਲ ਪੁੱਛੇ ਜਾਣ ਤੇ ਕਿਹਾ ਕਿ ਜੰਤਰ ਮੰਤਰ ਤੋਂ ਸੰਸਦ ਕੇਵਲ 150 ਮੀਟਰ ਦੀ ਦੂਰੀ ਉੱਪਰ ਹੈ। “ਅਸੀਂ ਆਪਣਾ ਸੰਸਦ ਸੈਸ਼ਨ ਚਲਾਵਾਂਗੇ”। ਟਿਕੈਤ ਨੇ ਕਿਹਾ ਕਿ ਅਸੀਂ ਕੋਈ ਗੁੰਡੇ ਨਹੀਂ ਜੋ ਗੁੰਡਾਗਰਦੀ ਕਰਾਂਗੇ। ਉੱਧਰ ਸੰਸਦ ਵਿੱਚ ਵੀ ਕਿਸਾਨਾਂ ਦੇ ਹੱਕ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਹੈ। ਪੰਜਾਬ ਤੋਂ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਂਸਦਾਂ ਨੇ ਅਲੱਗ ਅਲੱਗ ਪ੍ਰਦਰਸ਼ਨ ਕੀਤੇ।
ਦੂਜੇ ਪਾਸੇ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਫਿਰ ਆਖਿਆ ਹੈ ਕਿ ਖੇਤੀ ਕਾਨੂੰਨ ਕਿਸਾਨਾਂ ਦੇ ਹੱਕ ਵਿੱਚ ਹਨ ਅਤੇ ਅਸੀਂ ਉਨ੍ਹਾਂ ਨਾਲ ਇਸ ਬਾਰੇ ਚਰਚਾ ਵੀ ਕੀਤੀ ਹੈ। ਉਨ੍ਹਾਂ ਨੇ ਕਿਹਾ, “ਇਨ੍ਹਾਂ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦੇ ਜੋ ਵੀ ਮੁੱਦੇ ਹਨ, ਉਨ੍ਹਾਂ ਉੱਪਰ ਅਸੀਂ ਚਰਚਾ ਕਰ ਸਕਦੇ ਹਾਂ।”

Real Estate