ਕਰੋਨਾ ਦੇ ਡਰ ਤੋਂ 15 ਮਹੀਨੇ ਰਹੇ ਘਰ ਵਿੱਚ ਕੈਦ !

176

ਆਂਧਰਾ ਪ੍ਰਦੇਸ਼  ‘ਚ ਬੁੱਧਵਾਰ ਨੂੰ ਇੱਕ ਅਜਿਹੇ ਪਰਿਵਾਰ ਨੂੰ ਬਚਾਇਆ ਗਿਆ ਜੋ ਪਿਛਲੇ ਲੰਮੇ ਸਮੇਂ ਤੋਂ ਘਰ ਵਿੱਚ ਕੈਦ ਸੀ। ਕੜਾਲੀ ਪਿੰਡ ਦੇ ਇਸ ਪਰਿਵਾਰ ਨੇ ਕੋਰੋਨਾ ਦੇ ਡਰ ਕਾਰਨ ਆਪਣੇ ਆਪ ਨੂੰ ਤਕਰੀਬਨ 15 ਮਹੀਨੇ ਘਰ ਵਿੱਚ ਕੈਦ ਕਰ ਲਿਆ ਸੀ। ਜਦੋਂ ਕੋਈ ਸਿਹਤ ਕਰਮਚਾਰੀ ਉਨ੍ਹਾਂ ਦੇ ਘਰ ਪਹੁੰਚਦਾ ਸੀ, ਤਾਂ ਇਨ੍ਹਾਂ ਲੋਕਾਂ ਨੇ ਕੋਈ ਜਵਾਬ ਨਹੀਂ ਦਿੱਤਾ। ਇਸ ਕਾਰਨ ਉਨ੍ਹਾਂ ਦੀ ਸਥਿਤੀ ਦਾ ਪਤਾ ਨਹੀਂ ਲੱਗ ਸਕਿਆ।
ਕਡਾਲੀ ਦੇ ਸਰਪੰਚ ਚੋਪਲਾ ਗੁਰੂਨਾਥ ਨੇ ਦੱਸਿਆ ਕਿ ਰੁਤਮਮਾ (50), ਕਾਂਤਾਮਣੀ (32) ਅਤੇ ਰਾਣੀ (30) ਨੇ ਆਪਣੇ ਆਪ ਨੂੰ ਘਰ ਵਿੱਚ ਕੈਦ ਕਰ ਲਿਆ ਸੀ ਕਿਉਂਕਿ ਉਨ੍ਹਾਂ ਦੇ ਇੱਕ ਗੁਆਂਢੀ ਦੀ ਮੌਤ ਕੋਰੋਨਾ ਦੀ ਲਾਗ ਕਾਰਨ ਹੋਈ ਸੀ।
ਸਰਪੰਚ ਨੇ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ, ਜਦੋਂ ਸਰਕਾਰੀ ਅਵਾਸ ਸਕੀਮ ਅਧੀਨ ਕੋਈ ਕਰਮਚਾਰੀ ਇਨ੍ਹਾਂ ਲੋਕਾਂ ਦੇ ਅੰਗੂਠੇ ਦੇ ਨਿਸ਼ਾਨ ਲੈਣ ਪਹੁੰਚਿਆ ਤਾਂ ਪਤਾ ਲੱਗਿਆ ਕਿ ਇਹਨਾਂ ਆਪਣੇ ਆਪ ਨੂੰ ਲੰਮੇ ਸਮੇਂ ਤੋਂ ਕੈਦ ਕਰ ਰੱਖਿਆ ਹੈ। ਉਸਨੇ ਇਹ ਗੱਲ ਸਰਪੰਚ ਅਤੇ ਹੋਰ ਪਿੰਡ ਵਾਸੀਆਂ ਨੂੰ ਦੱਸੀ। ਸਰਪੰਚ ਨੇ ਦੱਸਿਆ ਕਿ 15 ਮਹੀਨਿਆਂ ਤੋਂ ਘਰ ਵਿੱਚ ਬੰਦ ਰਹਿਣ ਕਾਰਨ ਇਨ੍ਹਾਂ ਲੋਕਾਂ ਦੀ ਸਿਹਤ ਵਿਗੜ ਗਈ ਹੈ। ਜਦੋਂ ਸਾਨੂੰ ਇਸ ਮਾਮਲੇ ਬਾਰੇ ਪਤਾ ਲੱਗਿਆ ਤਾਂ ਅਸੀਂ ਪੁਲਿਸ ਕੋਲ ਗਏ।
ਪੁਲਿਸ ਨੇ ਦੱਸਿਆ ਕਿ ਜਦੋਂ ਇਨ੍ਹਾਂ ਲੋਕਾਂ ਨੂੰ ਘਰੋਂ ਬਾਹਰ ਲਿਜਾਇਆ ਗਿਆ ਸੀ, ਤਾਂ ਉਨ੍ਹਾਂ ਦੀ ਹਾਲਤ ਬਹੁਤ ਖਰਾਬ ਹੋ ਗਈ ਸੀ। ਇਹ ਕਈ ਦਿਨਾਂ ਤੋਂ ਨਹਾਏ ਤੱਕ ਨਹੀਂ ਸਨ । ਜਿਸ ਤੋਂ ਬਾਅਦ ਇਨ੍ਹਾਂ ਲੋਕਾਂ ਨੂੰ ਤੁਰੰਤ ਹਸਪਤਾਲ ਲਿਆਂਦਾ ਗਿਆ , ਜਿਥੇ ਉਨ੍ਹਾਂ ਦਾ ਇਲਾਜ਼ ਚੱਲ ਰਿਹਾ ਹੈ।

Real Estate