ਐਮਾਜ਼ੋਨ ਵਾਲ ਵੀ ਉੱਡਿਆ ਪੁਲਾੜ ਦੀ ਯਾਤਰਾ ਤੇ

157

ਈ ਕਾਮਰਸ ਕੰਪਨੀ ਐਮਾਜ਼ੋਨ ਦੇ ਸੰਸਥਾਪਕ ਜੈੱਫ ਬੇਜੋਸ ਆਪਣੇ ਸਾਥੀਆਂ ਨਾਲ ਪੁਲਾੜ ਦੀ ਸੈਰ ਕਰਕੇ ਧਰਤੀ ’ਤੇ ਪਰਤ ਆਏ ਹਨ। ਬੇਜੋਸ ਨਾਲ ਇਸ ਉਡਾਣ ਵਿਚ ਤਿੰਨ ਹੋਰ ਲੋਕ ਵੀ ਸਨ ਜੋ ਨਿਊ ਸ਼ੈਫਰਡ ਕਰੂ ਦਾ ਹਿੱਸਾ ਸਨ। ਇਨ੍ਹਾਂ ਵਿਚ ਬੇਜੋਸ ਦੇ ਭਰਾ ਮਾਰਕ ਬੇਜੋਸ, ਇਕ 82 ਸਾਲਾ ਪਾਇਲਟ ਤੇ ਐਵੀਏਸ਼ਨ ਸਕਿਓਰਿਟੀ ਇਨਵੈਸਟੀਗੇਟਰ ਵੈਲੀ ਫੰਕ ਤੇ 18 ਸਾਲਾ ਓਲੀਵਰ ਡੇਮੇਨ ਸ਼ਾਮਲ ਸਨ। ਆਪਣੀ ਇਸ ਯਾਤਰਾ ’ਚ ਬੇਜੋਸ ਨੇ 106 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ। ਉਹ ਕੁੱਲ 10 ਮਿੰਟ ਤਕ ਪੁਲਾੜ ਵਿਚ ਰਹੇ।
ਇਸ ਤੋਂ ਪਹਿਲਾਂ ਪਿਛਲੇ ਦਿਨੀਂ ਪੁਲਾੜ ਦੇ ਸੈਰ ਸਪਾਟੇ ਦਾ ਅਨੰਦ ਮਾਣਨ ਲਈ ਬਰਤਾਨੀਆ ਦੇ ਸਭ ਤੋਂ ਅਮੀਰ ਵਿਅਕਤੀ ਨੇ ਪੁਲਾੜ ਦਾ ਗੇੜਾ ਲਾਇਆ ਸੀ। ਬਰਤਾਨੀਆ ਦੇ ਅਰਬਪਤੀ ਰਿਸਰਚ ਬਰੈਂਪਟਨ ਵਰਜਿਨ ਸਪਾਂਸਰਸ਼ਿਪ ਯੂਨਿਟ ‘ਤੇ ਸਵਾਰ ਹੋ ਪੁਲਾੜ ਪੁੱਜੇ ਸਨ । ਇਹ ਯੂਨਿਟ 62 ਮੀਲ ਉਪਰ ਤੱਕ ਗਈ ਸੀ ਤੇ ਅਮਲਾ ਜ਼ੀਰੋ ਗਰੈਵਿਟੀ ਵਾਲੇ ਖੇਤਰ ਤੱਕ ਪੁੱਜਿਆ ਸੀ।

Real Estate