ਕਾਂਗਰਸ ਭਵਨ ਤੋਂ ਰਾਤੋ-ਰਾਤ ਕੈਪਟਨ ਦੀ ਤਸਵੀਰ ਵਾਲੇ ਬੋਰਡ ਹਟੇ

181

ਪੰਜਾਬ ਕਾਂਗਰਸ ਦਾ ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨ ਬਣਦਿਆਂ ਹੀ ਪੰਜਾਬ ਕਾਂਗਰਸ ਭਵਨ ਦੀ ਦਿੱਖ ਵੀ ਬਦਲ ਦਿੱਤੀ ਗਈ, ਜਿਥੇ ਲੰਬੇ ਸਮੇਂ ਬਾਅਦ, ਪਹਿਲੀ ਵਾਰ ਪੰਜਾਬ ਕਾਂਗਰਸ ਭਵਨ ਵਿਚ ਕੈਪਟਨ ਦਾ ਹੋਰਡਿੰਗ ਰਾਤੋ ਰਾਤ ਹਟਾਇਆ ਗਿਆ ਤੇ ਸਿੱਧੂ ਦੇ ਬੋਰਡ ਲਗਾ ਦਿੱਤੇ ਗਏ ਹਨ। ਹੋਰਡਿੰਗਜ਼ ਤੇ ਲਿਖਿਆ ਹੈ, ‘ਆ ਗਿਆ ਸਿੱਧੂ ਸਰਦਾਰ’।
ਇਸੇ ਦੌਰਾਨ ਨਵਜੋਤ ਸਿੱਧੂ ਪ੍ਰਧਾਨ ਬਣਨ ਤੋਂ ਬਾਅਦ ਅੱਜ ਅੰਮ੍ਰਿਤਸਰ ਪਹੁੰਚਣਗੇ। ਇਸ ਤੋਂ ਹਿਲਾਂ ਅੱਜ ਨਵਜੋਤ ਸਿੱਧੂ ਨੇ ਵਿਧਾਇਕ ਰਾਜਕੁਮਾਰ ਵੇਰਕਾ, ਵਿਧਾਇਕ ਸੁਖਪਾਲ ਭੁੱਲਰ, ਵਿਧਾਇਕ ਇੰਦਰਬੀਰ ਭੁਲਾਰੀਆ, ਵਿਧਾਇਕ ਗੁਰਪ੍ਰੀਤ ਜੀ।ਪੀ ਅਤੇ ਲਾਲੀ ਮਜੀਠੀਆ ਨਾਲ ਮੁਲਾਕਾਤ ਵੀ ਕੀਤੀ ਹੈ।
ਸੋਮਵਾਰ ਨੂੰ ਪੰਜ ਮੰਤਰੀਆਂ ਤੇ 35 ਵਿਧਾਇਕਾਂ ਨਾਲ ਸ਼ਕਤੀ ਪ੍ਰਦਰਸ਼ਨ ਕਰਕੇ ਸਿੱਧੂ ਨੇ ਸੰਦੇਸ਼ ਦੇਣ ਦੀ ਕੋਸਿ਼ਸ ਕੀਤੀ ਕਿ ਸਰਕਾਰ ਵੀ ਹੁਣ ਉਨ੍ਹਾਂ ਦੀ ਮੁੱਠੀ ਵਿੱਚ ਹੈ। ਇਹੀ ਕਾਰਨ ਹੈ ਕਿ ਸਿੱਧੂ ਦੀ ਨਿਯੁਕਤੀ ਤੋਂ ਖਫਾ ਹੋਣ ਦੇ ਬਾਵਜੂਦ ਕੈਪਟਨ ਧੜਾ ਚੁੱਪ ਧਾਰੀ ਬੈਠਾ ਹੈ। ਸੂਬਾ ਪ੍ਰਧਾਨ ਬਣਨ ਤੋਂ ਬਾਅਦ ਨਵਜੋਤ ਸਿੱਧੂ ਨੇ ਸੋਮਵਾਰ ਨੂੰ ਸੈਕਟਰ-2 ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਨੇੜੇ ਆਪਣੀ ਤਾਕਤ ਵਿਖਾਈ। ਨਵੇਂ ਪ੍ਰਧਾਨ ਦਾ ਸਵਾਗਤ ਕਰਨ ਲਈ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਸਰਕਾਰੀ ਰਿਹਾਇਸ਼ ‘ਤੇ ਚਾਹ ਪਾਰਟੀ ਰੱਖੀ ਗਈ, ਜਿਸ ‘ਚ 5 ਕਾਂਗਰਸੀ ਮੰਤਰੀਆਂ ਸਮੇਤ ਲਗਪਗ 35 ਵਿਧਾਇਕ ਪਹੁੰਚੇ। ਹੈਰਾਨੀ ਦੀ ਗੱਲ ਹੈ ਇਨ੍ਹਾਂ ਵਿੱਚ ਕੁਝ ਵਿਧਾਇਕ ਕੈਪਟਨ ਧੜੇ ਦੇ ਵੀ ਸਨ।

Real Estate