ਕਦੇ ਕ੍ਰਿਕਟ ਤੇ ਸੱਟੇਬਾਜ਼ੀ, ਕਦੇ ਬਿਟਕੁਆਇਨ ਹੁਣ ਪੋਰਨ ਫਿ਼ਲਮਾਂ ਬਣਉਣ ਕਾਰਨ ਫੜਿਆ ਸ਼ਿਲਪਾ ਸ਼ੈੱਟੀ ਦਾ ਪਤੀ

186

ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਨੂੰ ਕ੍ਰਾਈਮ ਬ੍ਰਾਂਚ ਨੇ ਪੋਰਨ ਫਿਲਮਾਂ ਬਣਾਉਣ ਤੇ ਉਨ੍ਹਾਂ ਨੂੰ ਇੰਟਰਨੈਟ ਤੇ ਪਾਉਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ । ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਰਾਜ ਕੁੰਦਰਾ ਕਿਸੇ ਵਿਵਾਦ ਵਿਚ ਘਿਰੇ ਹੋਣ।
ਸਾਲ 2009 ਵਿਚ ਰਾਜ ਕੁੰਦਰਾ ਉਸ ਵੇਲੇ ਵਿਵਾਦਾਂ ‘ਚ ਘਿਰ ਗਏ ਸਨ ਜਦੋਂ ਉਨ੍ਹਾਂ ਉੱਪਰ ਆਈਪੀਐੱਲ ‘ਚ ਸੱਟੇਬਾਜ਼ੀ ਦਾ ਦੋਸ਼ ਲੱਗਾ ਸੀ। ਇਸੇ ਸਾਲ ਰਾਜ ਕੁੰਦਰਾ ਤੇ ਸ਼ਿਲਪਾ ਸ਼ੈੱਟੀ ਨੇ ਮੌਰਿਸ਼ਿਸ ਦੀ ਇਕ ਕੰਪਨੀ ਦੀ ਮਦਦ ਨਾਲ ਆਈਪੀਐੱਲ ਵਿਚ ਨਿਵੇਸ਼ ਕੀਤਾ ਸੀ। ਦੋਵੇਂ ਰਾਜਸਥਾਨ ਰਾਇਲਸ ਟੀਮ ਦੇ ਮਾਲਕ ਬਣ ਗਏ ਸਨ, ਪਰ ਜੂਨ 2013 ਵਿਚ ਰਾਜ ਕੁੰਦਰਾ ਉੱਪਰI IPL ‘ਚ ਸਪਾਟ ਫਿਕਸਿੰਗ ਦਾ ਦੋਸ਼ ਲੱਗਿਆ ਸੀ ਜਿਸ ਤੋਂ ਬਾਅਦ ਉਹ ਦਿੱਲੀ ਪੁਲਿਸ ਦੀ ਗ੍ਰਿਫਤ ਵਿਚ ਆ ਗਏ ਸਨ। ਇਸ ਮਾਮਲੇ ‘ਚ ਰਾਜਸਥਾਨ ਰਾਇਲਸ ਦੇ ਕੁਝ ਖਿਡਾਰੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ। ਬਾਅਦ ਵਿਚ ਰਾਜ ਨੇ ਇਸ ਗੱਲ ਨੂੰ ਕਬੂਲ ਵੀ ਕੀਤਾ ਸੀ ਕਿ ਉਨ੍ਹਾਂ ਟੀਮ ਨੂੰ ਲੈ ਕੇ ਸੱਟਾ ਖੇਡਿਆ ਸੀ ਤੇ ਇਸ ਵਿਚ ਕਾਫੀ ਪੈਸਾ ਵੀ ਲੱਗਾ ਸੀ। ਇਸ ਮਾਮਲੇ ਤੋਂ ਬਾਅਦ ਰਾਜ ਕੁੰਦਰਾ ਦੀ ਟੀਮ ਰਾਜਸਥਾਨ ਰਾਇਲਸ ਨੂੰ 2 ਸਾਲ ਲਈ ਬੈਨ ਕਰ ਦਿੱਤਾ ਗਿਆ ਸੀ। ਇਸ ਮਾਮਲੇ ‘ਚ ਪਤਨੀ ਸ਼ਿਲਪਾ ਸ਼ੈੱਟੀ ਦਾ ਨਾਂ ਵੀ ਸ਼ਾਮਲ ਸੀ। ਇਸ ਤੋਂ ਇਲਾਵਾ ਰਾਜ ਕੁੰਦਰਾ ਬਿਟਕੁਆਇਨ ਮਾਮਲੇ ‘ਚ ਵੀ ਫਸੇ ਸਨ। ਇਸ ਮਾਮਲੇ ‘ਚ ਰਾਜ ਕੁੰਦਰਾ ਉੱਪਰ ਰੁਪਿਆਂ ਦੇ ਹੇਰ-ਫੇਰ ਤੇ ਧੋਖਾਧੜੀ ਦਾ ਦੋਸ਼ ਲੱਗਿਆ ਸੀ ਜਿਸ ਤੋਂ ਬਾਅਦ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਮਾਮਲੇ ‘ਚ ਜਾਂਚ-ਪੜਤਾਲ ਸ਼ੁਰੂ ਕੀਤੀ। ਰਾਜ ਉੱਪਰ ਦੋਸ਼ ਲੱਗਾ ਕਿ ਉਹ ਗੇਨਬਿਟਕੁਆਇਨ ਕੰਪਨੀ ਨਾਲ ਜੁੜੇ ਹੋਏ ਸਨ। ਇਹ ਕੰਪਨੀ 2 ਹਜ਼ਾਰ ਕਰੋੜ ਰੁਪਏ ਦੇ ਫਰਾਡ ਦਾ ਹਿੱਸਾ ਸੀ।

Real Estate