ਜਾਮੀਆ ਯੂਨੀਵਰਸਿਟੀ ਦੇ ਕਬਰਿਸਤਾਨ ’ਚ ਦਾਨਿਸ਼ ਸਿੱਦੀਕੀ ਨੂੰ ਦਫ਼ਨਾਉਣ ਬਾਰੇ ਵਾਈਸ ਚਾਂਸਲਰ ਦੀ ਪਰਿਵਾਰ ਨੇ ਮੰਨੀ ਅਪੀਲ

150

ਭਾਰਤ ਲਿਆਂਦੀ ਗਈ ਪੱਤਰਕਾਰ ਦਾਨਿਸ਼ ਸਿੱਦੀਕੀ ਦੀ ਮ੍ਰਿਤਕ ਦੇਹ
ਅਫ਼ਗਾਨਿਸਤਾਨ ’ਚ ਮਾਰੇ ਗਏ ਫੋਟੋ ਪੱਤਰਕਾਰ ਦਾਨਿਸ਼ ਸਿੱਦੀਕੀ ਦੀ ਦੇਹ ਬੀਤੀ ਰਾਤ ਦਿੱਲੀ ਪਹੁੰਚੀ ਅਤੇ ਦਿੱਲੀ ਸਥਿਤ ਜਾਮੀਆ ਮਿਲੀਆ ਇਸਲਾਮੀਆ ਦੇ ਕਬਰਿਸਤਾਨ ’ਚ ਦਾਨਿਸ਼ ਦੀ ਦੇਹ ਸਪੁਰਦ-ਏ-ਖਾਕ ਕੀਤੀ ਜਾਵੇਗੀ। ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਦੱਸਿਆ, ‘ਏਅਰ ਇੰਡੀਆ ਦਾ ਜਹਾਜ਼ ਦਾਨਿਸ਼ ਸਿੱਦੀਕੀ ਦੀ ਦੇਹ ਲੈ ਕੇ ਦਿੱਲੀ ਹਵਾਈ ਅੱਡੇ ’ਤੇ ਉੱਤਰਿਆ ਹੈ।’ ਯੂਨੀਵਰਸਿਟੀ ਨੇ ਇੱਕ ਬਿਆਨ ’ਚ ਕਿਹਾ, ‘ਜਾਮੀਆ ਮਿਲੀਆ ਇਸਲਾਮੀਆ ਦੀ ਵਾਈਸ ਚਾਂਸਲਰ ਨੇ ਫੋਟੋ ਪੱਤਰਕਾਰ ਦਾਨਿਸ਼ ਸਿੱਦੀਕੀ ਦੇ ਪਰਿਵਾਰ ਵੱਲੋਂ ਉਸ ਦੀ ਲਾਸ਼ ਯੂਨੀਵਰਸਿਟੀ ਦੇ ਕਬਰਿਸਤਾਨ ’ਚ ਦਫ਼ਨਾਉਣ ਸਬੰਧੀ ਕੀਤੀ ਅਪੀਲ ਸਵੀਕਾਰ ਕਰ ਲਈ ਹੈ। ਇਹ ਕਬਰਿਸਤਾਨ ਵਿਸ਼ੇਸ਼ ਤੌਰ ’ਤੇ ਯੂਨੀਵਰਸਿਟੀ ਦੇ ਕਰਮਚਾਰੀਆਂ, ਉਨ੍ਹਾਂ ਦੇ ਜੀਵਨ ਸਾਥੀ ਤੇ ਨਾਬਾਲਗ ਬੱਚਿਆਂ ਲਈ ਬਣਾਇਆ ਗਿਆ ਹੈ।’ ਸਿੱਦੀਕੀ ਨੇ ਇਸ ਯੂਨੀਵਰਸਿਟੀ ਤੋਂ ਐੱਮਏ ਕੀਤੀ ਸੀ ਤੇ ਉਸ ਦੇ ਪਿਤਾ ਅਖ਼ਤਰ ਸਿੱਦੀਕੀ ਐਜੂਕੇਸ਼ਨ ਫੈਕਲਟੀ ਦੇ ਡੀਨ ਸਨ। ਸਿੱਦੀਕੀ ਨੇ ਸਾਲ 2005-2007 ’ਚ ਏਜੇਕੇ ਮਾਸ ਕਮਿਊਨੀਕੇਸ਼ਨ ਸੈਂਟਰ (ਐੱਮਸੀਆਰਸੀ) ਤੋਂ ਪੜ੍ਹਾਈ ਕੀਤੀ ਸੀ। ਜਾਮੀਆ ਟੀਚਰਜ਼ ਐਸੋਸੀਏਸ਼ਨ ਨੇ ਦਾਨਿਸ਼ ਸਿੱਦੀਕੀ ਦੀ ਮੌਤ ’ਤੇ ਦੁੱਖ ਜ਼ਾਹਿਰ ਕੀਤਾ ਹੈ।

Real Estate