ਚੀਨ ਵਿੱਚ ਮੰਕੀ ਬੀ ਵਾਇਰਸ ਨਾਲ ਪਹਿਲੇ ਮਰੀਜ਼ ਦੀ ਹੋਈ ਮੌਤ

132

ਕੋਰੋਨਾ ਨਾਲ ਜੂਝ ਰਹੀ ਦੁਨੀਆ ਦੇ ਸਾਹਮਣੇ ਹੁਣ ਮੰਕੀ ਬੀ ਵਾਇਰਸ ਦਾ ਖ਼ਤਰਾ ਪੈਦਾ ਹੋ ਗਿਆ। ਚੀਨ ਵਿਚ ਇਸ ਵਾਇਰਸ ਨਾਲ ਪੀੜਤ ਮਿਲੇ ਪਹਿਲੇ ਵਿਅਕਤੀ ਦੀ ਬੀਜਿੰਗ ਵਿਚ ਮੌਤ ਹੋ ਗਈ। ਚੀਨ ਦੇ ਸਰਕਾਰੀ ਅਖ਼ਬਾਰ ਗੋਲਬਲ ਟਾਈਮਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਮ੍ਰਿਤਕ ਵਿਅਕਤੀ ਇੱਕ ਪਸ਼ੂਆਂ ਦਾ ਡਾਕਟਰ ਹੈ। ਉਹ ਸੋਧ ਕਰਨ ਵਾਲੀ ਇੱਕ ਸੰਸਥਾ ਦੇ ਲਈ ਕੰਮ ਕਰਦਾ ਸੀ। ਮਾਰਚ ਦੇ ਸ਼ੁਰੂ ਵਿਚ ਦੋ ਮ੍ਰਿਤਕ ਬਾਂਦਰਾਂ ਦੀ ਚੀਰ ਫਾੜ ਕਰਨ ਤੋਂ ਇੱਕ ਮਹੀਨੇ ਬਾਅਦ ਮਤਲੀ ਅਤੇ ਉਲਟੀ ਦੇ ਮੁਢਲੇ ਲੱਛਣ ਦਿਖੇ ਸਨ। ਚੀਨ ਦੇ ਸੀਡੀਸੀ ਵੀਕਲੀ ਇੰਗਲਿਸ਼ ਪਲੇਟਫਾਰਮ ਆਫ਼ ਚਾਇਨੀਜ਼ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰਿਵੈਂਸ਼ਨ ਨੇ ਇਹ ਖੁਲਾਸਾ ਕੀਤਾ। ਇਸ ਰਸਾਲੇ ਨੇ ਕਿਹਾ ਕਿ ਪਸ਼ੂ ਡਾਕਟਰ ਦੀ 27 ਮਈ ਨੂੰ ਹੀ ਮੌਤ ਹੋ ਗਈ ਸੀ। ਚੀਨ ਦੇ ਇਸ ਪਸ਼ੂ ਡਾਕਟਰ ਦੇ ਮੰਕੀ ਬੀ ਵਾਇਰਸ ਨਾਲ ਪੀੜਤ ਹੋਣ ਅਤੇ ਉਸ ਤੋਂ ਬਾਅਦ ਮੌਤ ਹੋਣ ਦਾ ਇਹ ਪਹਿਲਾ ਮਾਮਲਾ ਹੈ। ਸੋਧਕਰਤਾਵਾਂ ਨੇ ਅਪ੍ਰੈਲ ਵਿਚ ਪਸ਼ੂ ਡਾਕਟਰ ਦੇ ਨਮੂਨੇ ਇਕੱਠੇ ਕੀਤੇ ਸਨ। ਜਾਂਚ ਵਿਚ ਉਸ ਵਿਚ ਮੰਕੀ ਬੀ ਵਾਇਰਸ ਪਾਇਆ ਗਿਆ। ਇਸ ਤੋਂ ਬਾਅਦ ਪਸ਼ੂ ਡਾਕਟਰ ਦੇ ਕਰੀਬੀ ਸੰਪਰਕ ਦੇ ਨਮੂਨੇ ਲਏ ਗਏ ਲੇਕਿਨ ਉਸ ਵਿਚ ਵਾਇਰਸ ਨਹੀਂ ਮਿਲਿਆ। ਇਹ ਵਾਇਰਸ 1932 ਵਿਚ ਸਾਹਮਣੇ ਆਇਆ ਸੀ। ਇਹ ਸਿੱਧੇ ਸੰਪਰਕ ਦੇ ਰਾਹੀਂ ਫੈਲਦਾ ਹੈ। ਇਸ ਦੀ ਮੌਤ ਦਰ 70 ਤੋਂ 80 ਫੀਸਦੀ ਹੈ।
ਅਮਰੀਕਾ ‘ਚ ਵੀ ਬੀਮਾਰੀ ਮੰਕੀ ਪਾਕਸ ਦਾ ਇਕ ਨਵਾਂ ਮਾਮਲਾ ਸਾਹਮਣੇ ਆਉਣ ਨਾਲ ਸੰਕਟ ਖੜ੍ਹਾ ਹੋ ਗਿਆ ਹੈ। ਅਮਰੀਕਾ ਦੇ ਰੋਗ ਕੰਟ੍ਰੋਲ ਤੇ ਰੋਕਥਾਮ ਕੇਂਦਰ (ਸੀ। ਡੀ। ਸੀ।) ਤੋਂ ਮਿਲੀ ਜਾਣਕਾਰੀ ਅਨੁਸਾਰ ਮੰਕੀ ਪਾਕਸ ਵਾਇਰਸ ਇਨਫੈਕਸ਼ਨ ਦਾ ਇਹ ਮਾਮਲਾ ਟੈਕਸਾਸ ਸ਼ਹਿਰ ‘ਚ ਪਾਇਆ ਗਿਆ ਹੈ। ਇਸ ਤੋਂ ਪਹਿਲਾਂ ਸਾਲ 2003 ‘ਚ ਅਮਰੀਕਾ ਦੇ ਕਈ ਸ਼ਹਿਰਾਂ ‘ਚ ਮੰਕੀ ਪਾਕਸ ਦੇ ਮਾਮਲੇ ਸਾਹਮਣੇ ਆਏ ਸਨ। ਸੀ। ਡੀ। ਸੀ। ਅਨੁਸਾਰ ਜਿਸ ਵਿਅਕਤੀ ‘ਚ ਮੰਕੀ ਪਾਕਸ ਦੀ ਪੁਸ਼ਟੀ ਹੋਈ ਹੈ, ਉਸ ਨੇ ਹਾਲ ਹੀ ‘ਚ ਨਾਈਜੀਰੀਆ ਤੋਂ ਅਮਰੀਕਾ ਦੀ ਯਾਤਰਾ ਕੀਤੀ ਸੀ। ਅਧਿਕਾਰੀਆਂ ਅਨੁਸਾਰ ਮੰਕੀ ਪਾਕਸ ਨਾਲ ਇਨਫੈਕਟਿਡ ਵਿਅਕਤੀ ਦੇ ਸੰਪਰਕ ‘ਚ ਆਏ ਲੋਕ ਵੀ ਇਨਫੈਕਟਿਡ ਹੋ ਸਕਦੇ ਹਨ। ਅਮਰੀਕਾ ‘ਚ ਸਿਹਤ ਵਿਭਾਗ ਦਾ ਅਮਲਾ ਇਸ ਬਾਰੇ ‘ਚ ਛਾਣਬੀਣ ਕਰ ਰਿਹਾ ਹੈ। ਹੈਲਥ ਐਕਸਪਰਟਸ ਅਨੁਸਾਰ ਦੁਰਲੱਭ ਮੰਕੀ ਪਾਕਸ ਵਾਇਰਸ ਦਾ ਸਬੰਧ ਚਿਕਨ ਪਾਕਸ ਵਾਇਰਸ ਫੈਮਿਲੀ ਨਾਲ ਸਬੰਧਤ ਹੈ। ਇਹ ਇਨਫੈਕਸ਼ਨ ਬਹੁਤ ਹੀ ਗੰਭੀਰ ਰੂਪ ਧਾਰਨ ਕਰ ਲੈਂਦਾ ਹੈ। ਇਨਫੈਕਟਿਡ ਵਿਅਕਤੀ ਦੇ ਸਰੀ ‘ਤੇ ਵੱਡੇ-ਵੱਡੇ ਦਾਣੇ ਨਿਕਲ ਆਉਂਦੇ ਹਨ।ਡਬਲਯੂ। ਐੱਚ। ਓ। ਦੇ ਅਨੁਸਾਰ ਮੰਕੀ ਪਾਕਸ ਵਾਇਰਸ ਇਨਸਾਨਾਂ ਤੋਂ ਇਨਸਾਨਾਂ ‘ਚ ਘੱਟ ਫੈਲਦਾ ਹੈ, ਫਿਰ ਵੀ ਇਨਫੈਕਟਿਡ ਵਿਅਕਤੀ ਦੇ ਖੰਘਣ-ਛਿੱਕਣ ‘ਤੇ ਡਰਾਪਲੈੱਟਸ ‘ਚ ਵਾਇਰਸ ਮੌਜੂਦ ਰਹਿੰਦਾ ਹੈ, ਜੋ ਕੋਵਿਡ ਵਾਂਗ ਹੀ ਫੈਲ ਸਕਦਾ ਹੈ। ਇਸ ਤੋਂ ਇਲਾਵਾ ਇਨਫੈਕਟਿਡ ਜਾਨਵਰਾਂ ਦੇ ਖੂਨ, ਸਰੀਰਕ ਤਰਲ ਪਦਾਰਥ ਜਾਂ ਚਮੜੀ ਦੇ ਸੰਪਰਕ ‘ਚ ਆਉਣ ਕਾਰਨ ਵਾਇਰਸ ਇਨਸਾਨਾਂ ‘ਚ ਫੈਲਦਾ ਹੈ।

Real Estate