ਸੰਯੁਕਤ ਕਿਸਾਨ ਮੋਰਚੇ ਦੇ ਸੰਸਦ ਘਿਰਾਓ ਨੂੰ ਲੈ ਕੇ ਐਲਾਨ

127

ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਨੇ 22 ਜੂਨ ਤੋਂ ਸ਼ੁਰੂ ਹੋ ਰਹੇ ਸੰਸਦ ਦੇ ਮਾਨਸੂਨ ਸੈਸ਼ਨ ਦੌਰਾਨ ਹਰ ਰੋਜ਼ ਸੰਸਦ ਅੱਗੇ ਮੁਜ਼ਾਹਰਾ ਕਰਨ ਦਾ ਐਲਾਨ ਕੀਤਾ ਹੈ।ਹਰ ਰੋਜ਼ 200 ਕਿਸਾਨਾਂ ਦਾ ਜਥਾ ਸੰਸਦ ਅੱਗੇ ਜਾ ਕੇ ਮੁਜ਼ਾਹਰਾ ਕਰੇਗਾ। ਜੇਕਰ ਸਰਕਾਰ ਗ੍ਰਿਫ਼ਤਾਰ ਕਰਦੀ ਹੈ ਤਾਂ ਅਗਲੇ ਦਿਨ ਨਵਾਂ ਜਥਾ ਜਾਵੇਗਾ। ਜੇਕਰ ਸਰਕਾਰ ਗ੍ਰਿਫ਼ਤਾਰੀ ਨਹੀਂ ਕਰਦੀ ਤਾਂ ਜਥਾ ਦਿੱਲੀ ਸਰਹੱਦ ਉੱਤੇ ਵਾਪਸ ਆ ਜਾਵੇਗਾ। ਇਸ ਹਾਲਤ ਵਿਚ ਅਗਲੇ ਦਿਨ ਨਵਾਂ ਜਥਾ ਭੇਜਿਆ ਜਾਵੇਗਾ। ਕਿਸਾਨ ਸੰਸਦ ਦੇ ਅੰਦਰ ਨਹੀਂ ਜਾਣਗੇ, ਉਨ੍ਹਾਂ ਵਿਰੋਧੀ ਧਿਰ ਦੇ ਸਾਰੇ ਮੈਂਬਰਾਂ ਸੰਸਦ ਦੇ ਅੰਦਰ ਅਵਾਜ਼ ਉਠਾਉਣ ਲਈ ਵੋਟਰ ਵਿਪ੍ਹ ਦੇ ਨਾਂ ਦਾ ਪੱਤਰ ਲਿਖਿਆ ਹੈ।17 ਮਾਰਚ ਨੂੰ ਸੰਯੁਕਤ ਮਾਰਚ ਨੇ ਵਲੰਟਰੀਆਂ ਦੀਆਂ ਫੋਟੋਆਂ ਤੇ ਸਨਾਖ਼ਤੀ ਕਾਰਡ ਮੰਗਿਆ ਗਿਆ ਹੈ ਅਤੇ ਸਾਰਿਆਂ ਦੇ ਸਨਾਖ਼ਤੀ ਕਾਰਡ ਬਣਾ ਕੇ ਜਥੇ ਭੇਜਿਆ ਜਾਵੇਗਾ।
ਇਹਨਾਂ ਐਲਾਨਾਂ ਦੇ ਨਾਲ ਹੀ ਪੰਜਾਬ ਵਿਚ ਅਗਾਮੀ ਵਿਧਾਨ ਸਭਾ ਚੋਣਾਂ ਲੜਨ ਦੇ ਕਿਸਾਨ ਆਗੂ ਗੁਰਨਾਮ ਸਿੰਘ ਚੰਢੂਨੀ ਦੇ ਬਿਆਨ ਕਾਰਨ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਉਨ੍ਹਾਂ ਨੂੰ ਮੋਰਚੇ ਵਿੱਚੋਂ 7 ਦਿਨਾਂ ਲਈ ਮੁਅੱਤਲ ਕੀਤਾ ਹੈ। ਇਸ ਤੋਂ ਬਾਅਦ ਗੁਰਨਾਮ ਸਿੰਘ ਚਢੂਨੀ ਨੇ ਮੀਡੀਆ ਨਾਲ ਗੱਲ ਕਰਦਿਆਂ ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਨੂੰ ਗਲਤ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਉਹ ਆਪਣੇ ਸਟੈਂਡ ਉੱਤੇ ਕਾਇਮ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਕਿਸਾਨਾਂ ਅੱਗੇ ਇੱਕ ਵਿਚਾਰਧਾਰਾ ਪੇਸ਼ ਕੀਤੀ ਸੀ, ਕਿ ਕਿਸਾਨਾਂ ਨੂੰ ਇੱਕ ਸਿਆਸੀ ਮਾਡਲ ਪੇਸ਼ ਕਰਨਾ ਚਾਹੀਦਾ ਹੈ। ਉਨ੍ਹਾ ਕਿਹਾ ਕਿ ਸੰਯੁਕਤ ਮੋਰਚੇ ਵਿਚ ਵੱਖ ਵੱਖ ਵਿਚਾਰਧਾਰਾਵਾਂ ਵਾਲੇ ਲੋਕ ਹਨ, ਇਸ ਲਈ ਮੇਰੇ ਵਿਚਾਰਾਂ ਕਾਰਨ ਮੇਰੇ ਖ਼ਿਲਾਫ਼ ਕਾਰਵਾਈ ਨਹੀਂ ਹੋਈ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਉਹ ਆਪਣੇ ਸਟੈਂਡ ਉੱਤੇ ਕਾਇਮ ਹਨ ਅਤੇ ਆਪਣੀ ਗੱਲ ਰੱਖਦੇ ਰਹਿਣਗੇ। ਚਢੂਨੀ ਨੇ ਕਿਹਾ ਕਿ “ਉਹ ਅੰਦੋਲਨ ਵਿਚ ਸਭ ਤੋਂ ਵੱਧ ਸਰਗਰਮ ਸਨ ਤੇ ਰਹਿਣਗੇ। ਸਰਕਾਰ ਨੂੰ ਇਹ ਭੁਲੇਖੇ ਵਿਚ ਨਹੀਂ ਰਹਿਣਾ ਚਾਹੀਦਾ ਕਿ ਇਸ ਕਾਰਵਾਈ ਨਾਲ ਕਿਸਾਨਾਂ ਵਿਚ ਫੁੱਟ ਪੈ ਜਾਵੇਗੀ । ਸੰਯੁਕਤ ਮੋਰਚਾ ਜੋ ਐਕਸ਼ਨ ਦੇਵੇਗਾ ਉਸ ਵਿਚ ਮੋਹਰੀ ਭੂਮਿਕਾ ਨਿਭਾਈ ਜਾਵੇਗੀ।”

Real Estate