ਦੱਖਣੀ ਅਫ਼ਰੀਕਾ ਲੁਟੇਰਿਆਂ ਨੇ ਫੂਕੀ ਇਮਾਰਤ , ਅੱਗ ਤੋਂ ਬਚਾਉਣ ਲਈ ਇੱਕ ਮਾਂ ਨੂੰ ਥੱਲੇ ਸੁੱਟਣੀ ਪਈ ਬੱਚੀ

188

ਸਾਬਕਾ ਰਾਸ਼ਟਰਪਤੀ ਜੈਬਕ ਜ਼ੁਮਾ ਨੂੰ ਜੇਲ੍ਹ ਹੋਣ ’ਤੇ ਪੂਰੇ ਦੱਖਣੀ ਅਫ਼ਰੀਕਾ ਵਿੱਚ ਹਿੰਸਾ ਭੜਕ ਗਈ ਹੈ। ਮੌਤਾਂ ਦਾ ਅੰਕੜਾ 72 ਪਹੁੰਚ ਗਿਆ ਹੈ, ਕਈ ਸ਼ਹਿਰਾਂ ਵਿੱਚ ਭੀੜ ਨੇ ਦੁਕਾਨਾਂ ਲੁੱਟੀਆਂ ਅਤੇ ਪੁਲਿਸ ਨਾਲ ਭਿੜੀ। ਪਿਛਲੇ ਹਫਤੇ ਤੋਂ ਸ਼ੁਰ ਹੋਈ ਹਿੰਸਾ ਨੂੰ ਕਾਬੂ ਕਰਨ ਲਈ ਪੁਲਿਸ ਦੀ ਮਦਦ ਲਈ ਫੌਜ ਵੀ ਭੇਜੀ ਗਈ ਹੈ।ਪੁਲਿਸ ਮੁਤਾਬਕ ਇੱਕ ਦਰਜਨ ਲੋਕਾਂ ਦੀ ਹਿੰਸਾ ਭੜਕਾਉਣ ਦੇ ਮਾਮਲੇ ਵਿੱਚ ਪਛਾਣ ਹੋਈ ਹੈ ਅਤੇ 1200 ਤੋਂ ਵੱਧ ਗ੍ਰਿਫ਼ਤਾਰੀਆਂ ਹੋਈਆਂ। ਜੈਕਬ ਜ਼ੁਮਾ ਨੂੰ ਅਦਾਲਤ ਦੀ ਮਾਣਹਾਣੀ ਦਾ ਦੋਸ਼ੀ ਪਾਇਆ ਗਿਆ ਹੈ, ਸਾਬਕਾ ਰਾਸ਼ਟਰਪਤੀ ਜ਼ੁਮਾ ਭ੍ਰਿਸ਼ਟਾਚਾਰ ਦੇ ਇੱਕ ਕੇਸ ਵਿੱਚ ਜਾਂਚ ਵਿੱਚ ਸ਼ਾਮਲ ਨਹੀਂ ਹੋਏ ਸਨ। 79 ਸਾਲਾ ਜ਼ੁਮਾ ਨੂੰ 15 ਮਹੀਨਿਆਂ ਲਈ ਜੇਲ੍ਹ ਭੇਜਿਆ ਗਿਆ ਹੈ। ਜ਼ੁਮਾ ਨੂੰ ਚਾਹੁਣ ਵਾਲੇ ਮੌਜੂਦਾ ਰਾਸ਼ਟਰਪਤੀ ਸਿਰੀਲ ਰਮਫੋਸਾ ਦੀ ਮੁਨਾਇੰਦਗੀ ਤੋਂ ਨਾਖੁਸ਼ ਹਨ।
ਇਸੇ ਦੌਰਾਨ ਦੱਖਣੀ ਅਫਰੀਕਾ ਦੇ ਡਰਬਨ ’ਚ ਅੱਗ ਲੱਗੀ ਇਮਾਰਤ ਤੋਂ ਆਪਣੀ ਬੱਚੀ ਨੂੰ ਹੇਠਾ ਸੁੱਟਣ ਲਈ ਇਹ ਮਾਂ ਮਜਬੂਰ ਹੋਈ। ਇਹ ਇਮਾਰਤ ਲੁਟੇਰਿਆਂ ਵੱਲੋਂ ਅੱਗ ਦੇ ਹਵਾਲੇ ਕਰ ਦਿੱਤੀ ਗਈ ਸੀ। ਬੱਚੀ ਅਤੇ ਉਸਦੀ ਮਾਂ ਸੁਰੱਖਿਅਤ ਹਨ ਅਤੇ ਇਕੱਠੇ ਹਨ।

Real Estate